ਜੂਡੋ ਮੁਕਾਬਲਿਆਂ ਵਿੱਚ ਤਗ਼ਮੇ ਜਿੱਤੇ
ਪੰਜਾਬ ਸਕੂਲ ਖੇਡਾਂ ਦੌਰਾਨ ਖੇਡ ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਝੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਖੇਡ ਜੂਡੋ ਦੇ ਅੰਡਰ 19 ਦੇ ਮੁਕਾਬਲੇ ਵਿਚ ਬਾਰ੍ਹਵੀਂ ਜਮਾਤ...
Advertisement
ਪੰਜਾਬ ਸਕੂਲ ਖੇਡਾਂ ਦੌਰਾਨ ਖੇਡ ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਝੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਖੇਡ ਜੂਡੋ ਦੇ ਅੰਡਰ 19 ਦੇ ਮੁਕਾਬਲੇ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਅਤੇ ਬਬਨਪ੍ਰੀਤ ਸਿੰਘ ਨੇ ਪਹਿਲਾਂ ਸਥਾਨ, ਅੰਡਰ 17 ਦੇ ਮੁਕਾਬਲਿਆਂ ਵਿੱਚ ਸੁਮਿਤ ਕੁਮਾਰ ਸਿੰਘ ਨੇ ਦੂਸਰਾ ਸਥਾਨ ਅਤੇ ਅਭਿਸ਼ੇਕ ਕੁਮਾਰ ਨੇ ਤੀਸਰਾ ਸਥਾਨ, ਅੰਡਰ 14 ਦੇ ਮੁਕਾਬਲਿਆਂ ਵਿੱਚ ਅੰਸ਼ ਨਰਾਇਣ ਨੇ ਪਹਿਲਾ ਸਥਾਨ ਅਤੇ ਅਕਾਸ਼ਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਕੇਵਲ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਦਲਜੀਤ ਕੌਰ ਸਿੱਧੂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
Advertisement