400 ਮੀਟਰ ਦੌੜ ’ਚ ਤਗ਼ਮਾ ਜਿੱਤਿਆ
ਪੰਜਾਬ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਐਥਲੈਟਿਕਸ ਮੁਕਾਬਲੇ ਵਿੱਚ ਅੰਡਰ-19 ਸਾਲ ਉਮਰ ਵਰਗ ਵਿੱਚ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਬਾਦਲ ਸਿੰਘ ਛਾਜਲਾ ਨੇ 400 ਮੀਟਰ ਦੌੜ ਵਿੱਚ ਚੌਥਾ ਸਥਾਨ, 4×100 ਮੀਟਰ ਰਿਲੇਅ ਦੌੜ...
Advertisement
ਪੰਜਾਬ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਐਥਲੈਟਿਕਸ ਮੁਕਾਬਲੇ ਵਿੱਚ ਅੰਡਰ-19 ਸਾਲ ਉਮਰ ਵਰਗ ਵਿੱਚ ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਬਾਦਲ ਸਿੰਘ ਛਾਜਲਾ ਨੇ 400 ਮੀਟਰ ਦੌੜ ਵਿੱਚ ਚੌਥਾ ਸਥਾਨ, 4×100 ਮੀਟਰ ਰਿਲੇਅ ਦੌੜ ’ਚ ਕਾਂਸੀ ਦਾ ਤਗ਼ਮਾ, 4×400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸਕੂਲ ਦੇ ਚੇਅਰਮੈਨ ਮਨਦੀਪ ਚੱਠਾ ਅਤੇ ਡਾਇਰੈਕਟਰ ਅਮ੍ਰਿਤਪਾਲ ਚੱਠਾ ਨੇ ਗੁਰਵਿੰਦਰ ਸਿੰਘ ਦਾ ਸਕੂਲ ਪੁੱਜਣ ’ਤੇ ਸਨਮਾਨ ਕੀਤਾ। ਇਸ ਮੌਕੇ ਅਧਿਆਪਕਾ ਕਾਮਨੀ ਸਿੰਗਲਾ, ਲਖਵਿੰਦਰ ਸਿੰਘ, ਮਨਦੀਪ ਸਿੰਘ ਡੀ ਪੀ ਈ, ਹਰਵਿੰਦਰ ਸਿੰਘ ਡੀ ਪੀ ਈ, ਲਖਵਿੰਦਰ ਸਿੰਘ ਡੀ ਪੀ ਈ ਹਾਜ਼ਰ ਸਨ।
Advertisement
Advertisement
