ਘਰੇਲੂ ਹਿੰਸਾ ਦੀ ਸ਼ਿਕਾਰ ਮਹਿਲਾ ਨੂੰ ਬਚਾਇਆ
                    ਸੰਗਰੂਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਬਚਾਇਆ ਗਿਆ। ਇਹ ਮਾਮਲਾ ਵਿਦੇਸ਼ ਤੋਂ ਪ੍ਰਾਪਤ ਵਟਸਐਪ ਸੂਚਨਾ ਰਾਹੀਂ ਵਿਭਾਗ ਤੱਕ ਪਹੁੰਚਿਆ ਸੀ। ਸੂਚਨਾ ਦੇਣ ਵਾਲੀ ਇਸਤਰੀ ਪੀੜਤਾ ਦੀ...
                
        
        
    
                 Advertisement 
                
 
            
        
                ਸੰਗਰੂਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਬਚਾਇਆ ਗਿਆ। ਇਹ ਮਾਮਲਾ ਵਿਦੇਸ਼ ਤੋਂ ਪ੍ਰਾਪਤ ਵਟਸਐਪ ਸੂਚਨਾ ਰਾਹੀਂ ਵਿਭਾਗ ਤੱਕ ਪਹੁੰਚਿਆ ਸੀ। ਸੂਚਨਾ ਦੇਣ ਵਾਲੀ ਇਸਤਰੀ ਪੀੜਤਾ ਦੀ ਸਹੇਲੀ ਸੀ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਸੀ ਡੀ ਪੀ ਓ ਸ਼ੇਰਪੁਰ, ਵਨ ਸਟਾਪ ਸੈਂਟਰ ਅਤੇ ਵਿਮੈੱਨ ਹੈਲਪਲਾਈਨ ਨੰਬਰ 181 ਦੀ ਸਹਾਇਤਾ ਨਾਲ ਰੈਸਕਿਊ ਟੀਮ ਬਣਾਈ ਗਈ। ਟੀਮ ਨੇ ਪੁਲੀਸ ਦੀ ਮਦਦ ਨਾਲ ਮਹਿਲਾ ਨੂੰ ਸੁਰੱਖਿਅਤ ਤਰੀਕੇ ਨਾਲ ਬਚਾ ਲਿਆ ਅਤੇ ਉਸ ਨੂੰ ਜ਼ਰੂਰੀ ਮੈਡੀਕਲ ਤੇ ਪਤੀ-ਪਤਨੀ ਨੂੰ ਮਨੋਵਿਗਿਆਨਕ ਸਹਾਇਤਾ ਦਿੱਤੀ। ਮਹਿਲਾ ਦੇ ਪਤੀ ਵੱਲੋਂ ਮੁਆਫ਼ੀ ਮੰਗੀ ਗਈ ਹੈ ਅਤੇ ਉਸ ਨੇ ਲਿਖਤੀ ਬਿਆਨ ਦਿੱਤਾ ਕਿ ਅਗਲੇ ਸਮੇਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਹੋਵੇਗੀ। ਇਸ ਘਟਨਾ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਲੋਕਾਂ ਨੂੰ ਵਿਮੈੱਨ ਹੈਲਪਲਾਈਨ 181 ਬਾਰੇ ਜਾਣਕਾਰੀ ਨਹੀਂ ਹੈ। ਜੇ ਮਹਿਲਾ ਜਾਂ ਉਸਦੇ ਪਰਿਵਾਰ ਨੂੰ ਇਸ ਸੇਵਾ ਬਾਰੇ ਜਾਣਕਾਰੀ ਹੁੰਦੀ ਤਾਂ ਮਦਦ ਤੁਰੰਤ ਮਿਲ ਸਕਦੀ ਸੀ ਅਤੇ ਸਮਾਂ ਬਚਾਇਆ ਜਾ ਸਕਦਾ ਸੀ। ਜਾਣਕਾਰੀ ਨਾ ਹੋਣ ਕਾਰਨ ਵਿਭਾਗ ਦਾ ਕਾਫੀ ਸਮਾਂ ਕੇਸ ਟਰੇਸ ਕਰਨ ਵਿੱਚ ਨਿਕਲ ਗਿਆ ਅਤੇ ਸਹਾਇਤਾ 12 ਘੰਟੇ ਬਾਅਦ ਹੀ ਮਿਲ ਸਕੀ।  
            
        
    
    
    
    
                 Advertisement 
                
 
            
        
                 Advertisement 
                
 
            
        