ਨਾਜਾਇਜ਼ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ
ਪੱਤਰ ਪ੍ਰੇਰਕ ਭਵਾਨੀਗੜ੍ਹ, 11 ਜੂਨ ਪੁਲੀਸ ਨੇ ਸ਼ਰਾਬ ਦੀਆਂ 48 ਬੋਤਲਾਂ ਸਮੇਤ ਔਰਤ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਟਾਵਰ ਨੇੜੇ ਪਿੰਡ ਦਿਆਲਗੜ੍ਹ ਪਾਸੇ ਤੋਂ ਇਕ ਔਰਤ ਥੈੱਲਾ ਚੁੱਕੀ ਆ ਰਹੀ ਸੀ।...
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 11 ਜੂਨ
Advertisement
ਪੁਲੀਸ ਨੇ ਸ਼ਰਾਬ ਦੀਆਂ 48 ਬੋਤਲਾਂ ਸਮੇਤ ਔਰਤ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਟਾਵਰ ਨੇੜੇ ਪਿੰਡ ਦਿਆਲਗੜ੍ਹ ਪਾਸੇ ਤੋਂ ਇਕ ਔਰਤ ਥੈੱਲਾ ਚੁੱਕੀ ਆ ਰਹੀ ਸੀ। ਉਹ ਪੁਲੀਸ ਪਾਰਟੀ ਨੂੰ ਦੇਖ ਕੇ ਜਦੋਂ ਥੈੱਲਾ ਸੜਕ ਕਿਨਾਰੇ ਸੁੱਟ ਕੇ ਪਿੱਛੇ ਭੱਜਣ ਲੱਗੀ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛ-ਗਿੱਛ ਕਰਨ ’ਤੇ ਔਰਤ ਨੇ ਆਪਣਾ ਨਾਂ ਮਨਜੀਤ ਕੌਰ ਪਤਨੀ ਚਮਕੀਲਾ ਸਿੰਘ ਵਾਸੀ ਜੌਲੀਆਂ ਦੱਸਿਆ। ਜਦੋਂ ਉਕਤ ਔਰਤ ਦਾ ਥੈਲਾ ਚੈੱਕ ਕੀਤਾ ਤਾਂ ਉਸ ਵਿਚੋਂ 48 ਬੋਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਪੰਜਾਬ ਅਸਲੀ ਮੋਟਾ ਸੰਤਰਾ ਬਰਾਮਦ ਹੋਈਆਂ।
Advertisement