ਹੜ੍ਹ ਪੀੜਤਾਂ ਲਈ ਕਣਕ, ਨਕਦੀ ਤੇ ਕੱਪੜੇ ਭੇਜੇ
ਇੱਥੋਂ ਨੇੜਲੇ ਪਿੰਡ ਫੱਗੂਵਾਲਾ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਕਣਕ, ਨਕਦੀ ਅਤੇ ਕੱਪੜੇ ਭੇਜੇ ਗਏ। ਇਸ ਮੌਕੇ ਗੁਰਪ੍ਰੀਤ ਸਿੰਘ ਬਹਿਲਾ ਸਰਪੰਚ, ਗਮਦੂਰ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਸਾਬਕਾ ਸਰਪੰਚ, ਭਰਪੂਰ ਸਿੰਘ ਸਾਬਕਾ ਪ੍ਰਧਾਨ, ਸੋਮਾ...
Advertisement
ਇੱਥੋਂ ਨੇੜਲੇ ਪਿੰਡ ਫੱਗੂਵਾਲਾ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਕਣਕ, ਨਕਦੀ ਅਤੇ ਕੱਪੜੇ ਭੇਜੇ ਗਏ। ਇਸ ਮੌਕੇ ਗੁਰਪ੍ਰੀਤ ਸਿੰਘ ਬਹਿਲਾ ਸਰਪੰਚ, ਗਮਦੂਰ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਸਾਬਕਾ ਸਰਪੰਚ, ਭਰਪੂਰ ਸਿੰਘ ਸਾਬਕਾ ਪ੍ਰਧਾਨ, ਸੋਮਾ ਸਿੰਘ ਬਹਿਲਾ, ਸੱਜਣ ਸਿੰਘ ਘੁਮਾਣ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ ਪ੍ਰਧਾਨ, ਮਨਿੰਦਰ ਸਿੰਘ ਪੰਚ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਭਾਰੀ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ 40 ਕੁਇੰਟਲ ਕਣਕ, ਨਕਦੀ ਅਤੇ ਜ਼ਰੂਰੀ ਵਸਤਾਂ ਇਕੱਠੇ ਕਰਕੇ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਲਗਾਤਾਰ ਜਾਰੀ ਰੱਖੀ ਜਾਵੇਗੀ।
Advertisement