ਖਿਡਾਰੀ ਦਾ ਪਿੰਡ ਪਹੁੰਚਣ ’ਤੇ ਸਵਾਗਤ
ਕਿੱਕ ਬਾਕਸਿੰਗ ਨੈਸ਼ਨਲ ਚੈਂਪੀਅਨ ਲਈ ਲਵੀ ਸਿੰਘ ਦੀ ਚੋਣ ਮਗਰੋਂ ਜੱਦੀ ਪਿੰਡ ਸੇਖੂਵਾਸ ਪਹੁੰਚਣ ’ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਭਾਈ ਘਨਈਆ ਵੈੱਲਫੇਅਰ ਫਾਊਂਡੇਸ਼ਨ ਸੇਖੂਵਾਸ ਅਤੇ ਪਿੰਡ ਵਾਸੀਆਂ ਨੇ ਖਿਡਾਰੀ ਦਾ ਹਾਰਾਂ, ਸਿਰੋਪਾਓ, ਟਰਾਫੀਆਂ ਨਾਲ ਸਨਮਾਨ ਕੀਤਾ। ਲਵੀ ਸਿੰਘ...
Advertisement
ਕਿੱਕ ਬਾਕਸਿੰਗ ਨੈਸ਼ਨਲ ਚੈਂਪੀਅਨ ਲਈ ਲਵੀ ਸਿੰਘ ਦੀ ਚੋਣ ਮਗਰੋਂ ਜੱਦੀ ਪਿੰਡ ਸੇਖੂਵਾਸ ਪਹੁੰਚਣ ’ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਭਾਈ ਘਨਈਆ ਵੈੱਲਫੇਅਰ ਫਾਊਂਡੇਸ਼ਨ ਸੇਖੂਵਾਸ ਅਤੇ ਪਿੰਡ ਵਾਸੀਆਂ ਨੇ ਖਿਡਾਰੀ ਦਾ ਹਾਰਾਂ, ਸਿਰੋਪਾਓ, ਟਰਾਫੀਆਂ ਨਾਲ ਸਨਮਾਨ ਕੀਤਾ। ਲਵੀ ਸਿੰਘ ਦੇ ਦੇ ਪਿਤਾ ਸੁਖਵਿੰਦਰ ਸਿੰਘ ਸਮਰਾਓ ਤੇ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਸਰਪੰਚ ਕੌਰ ਸਿੰਘ, ਮੇਜਰ ਸਿੰਘ ਢਿੱਲੋ, ਅਵਤਾਰ ਸਿੰਘ ਤਾਰੀ ਸੰਧੂ, ਸੁਖਪਾਲ ਸਿੰਘ ਬਹਿਣੀਵਾਲ, ਜੋਗਿੰਦਰ ਸਿੰਘ ਰੋਡਾ, ਅਮਨਪ੍ਰੀਤ ਸਿੰਘ, ਮਹੰਤ ਸੱਤਨਰਾਇਣ ਦਾਸ, ਛੱਜੂ ਸਿੰਘ ਧਾਲੀਵਾਲ ਸਾਬਕਾ ਸਰਪੰਚ, ਲੀਲਾ ਸਿੰਘ ਸਾਬਕਾ ਸਰਪੰਚ, ਲਾਭ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਮਾਨ, ਪਰਮਜੀਤ ਸਿੰਘ ਪੱਪੀ, ਮੇਜਰ ਸਿੰਘ ਮਾਨ, ਭੋਲਾ ਸਿੰਘ ਮਾਨ, ਸੁਖਵਿੰਦਰ ਸਿੰਘ ਸਮਰਾਓ ਅਤੇ ਮਨਜੀਤ ਸਿੰਘ ਬਹਿਣੀਵਾਲ ਮੌਜੂਦ ਸਨ।
Advertisement
Advertisement