ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹਾਂ ਦਾ ਸੀਜ਼ਨ ਸ਼ੁਰੂ: ਬਾਜ਼ਾਰਾਂ ਵਿੱਚ ਤੇਜ਼ੀ, ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ

ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਵਧ ਗਈ ਹੈ, ਜਿਸ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਅਤੇ ਕਰੋੜਾਂ ਰੁਪਏ ਦੇ ਕਾਰੋਬਾਰ ਦੀ ਉਮੀਦ ਹੈ। ਖਾਸ ਤੌਰ ’ਤੇ ਸਰਾਫ਼ਾ (ਗਹਿਣੇ), ਕੱਪੜਾ, ਇਲੈਕਟ੍ਰੋਨਿਕਸ, ਫਰਨੀਚਰ...
ਗਾਹਕ ਵਿਆਹ ਲਈ ਕੱਪੜਾ ਖ਼ਰੀਦਦੇ ਹੋਏ ।-ਫੋਟੋ:ਰਾਣੂ
Advertisement

ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਵਧ ਗਈ ਹੈ, ਜਿਸ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਅਤੇ ਕਰੋੜਾਂ ਰੁਪਏ ਦੇ ਕਾਰੋਬਾਰ ਦੀ ਉਮੀਦ ਹੈ।

ਖਾਸ ਤੌਰ ’ਤੇ ਸਰਾਫ਼ਾ (ਗਹਿਣੇ), ਕੱਪੜਾ, ਇਲੈਕਟ੍ਰੋਨਿਕਸ, ਫਰਨੀਚਰ ਅਤੇ ਭਾਂਡਿਆਂ ਦੇ ਬਾਜ਼ਾਰਾਂ ਵਿੱਚ ਖਰੀਦਦਾਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰੀਆਂ ਅਨੁਸਾਰ, ਦੀਵਾਲੀ ਤੋਂ ਬਾਅਦ ਲੋਕ ਸੋਨੇ-ਚਾਂਦੀ ਦੇ ਗਹਿਣੇ, ਵਰਕ ਵਾਲੇ ਸੂਟ ਅਤੇ ਸਾੜੀਆਂ ਵੱਡੀ ਮਾਤਰਾ ਵਿੱਚ ਖਰੀਦ ਰਹੇ ਹਨ। ਵਿਆਹਾਂ ਵਿੱਚ ਇੱਕ ਆਮ ਪਰਿਵਾਰ ਔਸਤਨ 3 ਤੋਂ 5 ਲੱਖ ਰੁਪਏ ਦੇ ਗਹਿਣੇ ਅਤੇ 2 ਲੱਖ ਰੁਪਏ ਤੱਕ ਦੇ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ ਵਰਗੇ ਬਿਜਲਈ ਉਪਕਰਨ ਖਰੀਦਦਾ ਹੈ।

Advertisement

ਇਸ ਸੀਜ਼ਨ ਦੌਰਾਨ ਸ਼ਹਿਰ ਦੇ ਮੈਰਿਜ ਪੈਲੇਸ ਅਤੇ ਟੈਂਟ, ਭਾਂਡਿਆਂ ਆਦਿ ਦਾ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹ ਸਮਾਂ ਸ਼ੁੱਭ ਸਾਬਤ ਹੋ ਰਿਹਾ ਹੈ। ਹਾਲਾਂਕਿ, ਜ਼ਿਆਦਾ ਬੁਕਿੰਗਾਂ ਕਾਰਨ ਪਰਿਵਾਰਾਂ ਨੂੰ ਹਲਵਾਈ, ਬਹਿਰੇ, ਬੈਂਡ ਅਤੇ ਘੋੜੀਆਂ ਦਾ ਪ੍ਰਬੰਧ ਕਰਨ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਹਨ। ਕੁੱਲ ਮਿਲਾ ਕੇ, ਵਿਆਹਾਂ ਦੀਆਂ ਰਸਮਾਂ ਲਈ ਸ਼ਗਨ ਵਜੋਂ ਭਾਂਡੇ ਅਤੇ ਦਾਜ ਲਈ ਫਰਨੀਚਰ ਸਮੇਤ ਹਰ ਤਰ੍ਹਾਂ ਦੀ ਖਰੀਦਦਾਰੀ ਜ਼ੋਰਾਂ ’ਤੇ ਹੈ, ਜਿਸ ਨੇ ਮੰਦੀ ਦੇ ਮਾਹੌਲ ਨੂੰ ਦੂਰ ਕਰ ਦਿੱਤਾ ਹੈ।

Advertisement
Tags :
business boomconsumer activityfestive shoppinglocal economy boostmarket rushMarket trendsseasonal salesshopkeepers happywedding seasonwedding shopping
Show comments