ਬਜ਼ੁਰਗਾਂ ਲਈ ਡੇਅ ਕੇਅਰ ਸੈਂਟਰ ਬਣਾਵਾਂਗੇ: ਭਰਾਜ
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਸੀਨੀਅਰ ਸਿਟੀਜ਼ਨਜ਼ ਸਮਾਜ ਭਲਾਈ ਸੰਸਥਾ ਵੱਲੋਂ ਚਰਨ ਸਿੰਘ ਚੋਪੜਾ, ਸਤਨਾਮ ਸਿੰਘ ਸੰਧੂ, ਪਵਨ ਕੁਮਾਰ ਸ਼ਰਮਾ, ਸੁਖਦੇਵ ਸਿੰਘ ਭਵਾਨੀਗੜ੍ਹ, ਕੇਵਲ ਕ੍ਰਿਸ਼ਨ, ਬਲਕਾਰ ਸਿੰਘ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵਰਲਡ ਸੀਨੀਅਰ ਸਿਟੀਜ਼ਨਜ਼ ਦਿਵਸ ਮਨਾਇਆ...
Advertisement
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਸੀਨੀਅਰ ਸਿਟੀਜ਼ਨਜ਼ ਸਮਾਜ ਭਲਾਈ ਸੰਸਥਾ ਵੱਲੋਂ ਚਰਨ ਸਿੰਘ ਚੋਪੜਾ, ਸਤਨਾਮ ਸਿੰਘ ਸੰਧੂ, ਪਵਨ ਕੁਮਾਰ ਸ਼ਰਮਾ, ਸੁਖਦੇਵ ਸਿੰਘ ਭਵਾਨੀਗੜ੍ਹ, ਕੇਵਲ ਕ੍ਰਿਸ਼ਨ, ਬਲਕਾਰ ਸਿੰਘ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਵਰਲਡ ਸੀਨੀਅਰ ਸਿਟੀਜ਼ਨਜ਼ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸੀਨੀਅਰ ਸਿਟੀਜ਼ਨਜ਼ ਸੰਸਥਾ ਦੀ ਮੰਗ ਸਵੀਕਾਰਦਿਆਂ ਬਾਇਓ ਡਾਇਵਰਸਿਟੀ ਪਾਰਕ ਵਿੱਚ ਬਜ਼ੁਰਗਾਂ ਲਈ ਡੇਅ ਕੇਅਰ ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ ਫੱਗੂਵਾਲਾ ਆਦਿ ਹਾਜ਼ਰ ਸਨ। ਅੰਤ ਵਿੱਚ ਸੰਸਥਾ ਦੀ ਚੋਣ ਕੀਤੀ ਗਈ ਜਿਸ ਵਿੱਚ ਚਰਨ ਸਿੰਘ ਚੋਪੜਾ ਪ੍ਰਧਾਨ, ਹਰਮੇਸ਼ ਕੌਸਲ ਜਨਰਲ ਸਕੱਤਰ, ਸਤਨਾਮ ਸਿੰਘ ਸੰਧੂ ਚੀਫ ਅਡਵਾਈਜ਼ਰ, ਪਵਨ ਕੁਮਾਰ ਸ਼ਰਮਾ ਮੁੱਖ ਸਰਪ੍ਰਸਤ, ਪ੍ਰਿੰਸੀਪਲ ਕੇਵਲ ਕ੍ਰਿਸ਼ਨ ਸਰਪ੍ਰਸਤ, ਬਲਕਾਰ ਸਿੰਘ ਸਰਪ੍ਰਸਤ, ਮਾਸਟਰ ਸੁਰਜੀਤ ਸਿੰਘ ਫੱਗੂਵਾਲਾ ਖਜ਼ਾਨਚੀ, ਡਾ. ਕੇਵਲ ਸਿੰਘ ਪ੍ਰੈੱਸ ਸਕੱਤਰ, ਗੁਰਚਰਨ ਮਣਕੂ ਸਲਾਹਕਾਰ ਅਤੇ ਸੁਖਦੇਵ ਸਿੰਘ ਚੀਫ ਆਰਗੇਨਾਈਜ਼ਰ ਚੁਣੇ ਗਏ।
Advertisement
Advertisement