ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ਰੀਦ ਕੇਂਦਰ ’ਚ ਪਾਣੀ ਦੀ ਘਾਟ ਨੇ ਪ੍ਰਬੰਧਾਂ ਦੀ ਫੂਕ ਕੱਢੀ

ਪਿੰਡ ਹੇੜੀਕੇ ਦੇ ਖਰੀਦ ਕੇਂਦਰ ’ਚ ਇੱਕ ਹਫ਼ਤੇ ਤੋਂ ਝੋਨੇ ਦੀ ਆਮਦ ਦੇ ਬਾਵਜੂਦ ਪਾਣੀ ਦੇ ਪੁਖਤਾ ਪ੍ਰਬੰਧਾਂ ਦੀ ਅਣਹੋਂਦ ਨੇ ਖਰੀਦ ਕੇਂਦਰਾਂ ’ਚ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਕੀਤੇ ਜਾ ਰਹੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਜ਼ਿਕਰਯੋਗ...
ਹੇੜੀਕੇ ਖਰੀਦ ਕੇਂਦਰ ਵਿੱਚ ਟੈਂਕਰ ਤੋਂ ਪਾਣੀ ਭਰਦੇ ਹੋਏ ਮਜ਼ਦੂਰ।
Advertisement

ਪਿੰਡ ਹੇੜੀਕੇ ਦੇ ਖਰੀਦ ਕੇਂਦਰ ’ਚ ਇੱਕ ਹਫ਼ਤੇ ਤੋਂ ਝੋਨੇ ਦੀ ਆਮਦ ਦੇ ਬਾਵਜੂਦ ਪਾਣੀ ਦੇ ਪੁਖਤਾ ਪ੍ਰਬੰਧਾਂ ਦੀ ਅਣਹੋਂਦ ਨੇ ਖਰੀਦ ਕੇਂਦਰਾਂ ’ਚ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਕੀਤੇ ਜਾ ਰਹੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 19 ਅਕਤੂਬਰ ਨੂੰ ‘ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਤੋਂ ਕਿਸਾਨ ਔਖੇ’ ਸਿਰਲੇਖ ਹੇਠ ਛਪੀ ਖ਼ਬਰ ਤੋਂ ਬਾਅਦ ਮਾਰਕੀਟ ਕਮੇਟੀ ਸ਼ੇਰਪੁਰ ਨੇ ਆਰਜ਼ੀ ਪ੍ਰਬੰਧਾਂ ਵਜੋਂ ਪਾਣੀ ਦਾ ਟੈਂਕਰ ਭਰ ਕੇ ਮੰਡੀ ਵਿੱਚ ਖੜ੍ਹਾਉਣ ਦੀ ਚਾਰਾਜੋਈ ਕੀਤੀ ਸੀ ਪਰ ਮਜ਼ਦੂਰਾਂ ਤੇ ਕਿਸਾਨਾਂ ਨੂੰ ਪਿਆਸ ਬੁਝਾਉਣ, ਖਾਣਾ ਬਣਾਉਣ ਅਤੇ ਨਹਾਉਣ ਲਈ ਇਹ ਪਾਣੀ ਟੈਂਕ ਨਾਕਾਫੀ ਹੈ। ਪਿੰਡ ਹੇੜੀਕੇ ਦੇ ਕਿਸਾਨ ਅਵਤਾਰ ਸਿੰਘ ਹੇੜੀਕੇ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਾਰੇ ਖਰੀਦ ਕੇਂਦਰਾਂ ’ਚ ਪ੍ਰਬੰਧ ਮੁਕੰਮਲ ਹੋਣ ਦੇ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇ ਕਿ ਪਾਣੀ ਦੇ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਅਤੇ ਇਸ ਗੱਲ ਦੀ ਵੀ ਉੱਚ ਪੱਧਰੀ ਜਾਂਚ ਹੋਵੇ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਖਰ ਸਭ ਜਾਣਦੇ ਹੋਏ ਵੀ ਪ੍ਰਬੰਧਾਂ ਸਬੰਧੀ ਚੁੱਪ ਕਿਉਂ ਧਾਰੀ ਹੋਈ ਹੈ। ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨੇ ਮੰਗ ਕੀਤੀ ਕਿ ਖਰੀਦ ਕੇਂਦਰ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸਕੱਤਰ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਦੀਵਾਲੀ ਕਾਰਨ ਮਜ਼ਦੂਰ ਨਹੀਂ ਮਿਲੇ ਪਰ ਹੁਣ 22 ਅਕਤੂਬਰ ਤੋਂ ਨਵਾਂ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਅਗਾਉਂ ਪਬ੍ਰੰਧਾਂ ਸਬੰਧੀ ਉਨ੍ਹਾਂ ਕਿਹਾ ਕਿ ਪਹਿਲਾਂ ਟਿਊਬਵੈੱਲ ਚੱਲਦਾ ਸੀ ਪਰ ਕਿਸੇ ਵੱਲੋਂ ਟਿਊਬਵੈੱਲ ਵਿੱਚ ਇੱਟ ਸੁੱਟਣ ਕਾਰਨ ਇਹ ਖਰਾਬ ਹੋਇਆ ਹੈ।

Advertisement
Advertisement
Show comments