ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਨੇੜੇ ਪੁੱਜਿਆ ਪਾਣੀ

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਦਾ ਪਾਣੀ ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ। ਭਵਾਨੀਗੜ੍ਹ ਵਿੱਚ ਜੀਟੀਬੀ ਕਾਲਜ ਤੇ ਸਟੇਡੀਅਮ ਦੇ ਬਾਹਰ ਖੜ੍ਹਾ ਪਾਣੀ। ਭਾਰੀ ਮੀਂਹ ਕਾਰਨ ਪਿੰਡ ਆਲੋਅਰਖ ਅਤੇ ਭਵਾਨੀਗੜ੍ਹ ਦੇ...
Advertisement
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਦਾ ਪਾਣੀ ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ।

ਭਵਾਨੀਗੜ੍ਹ ਵਿੱਚ ਜੀਟੀਬੀ ਕਾਲਜ ਤੇ ਸਟੇਡੀਅਮ ਦੇ ਬਾਹਰ ਖੜ੍ਹਾ ਪਾਣੀ।

ਭਾਰੀ ਮੀਂਹ ਕਾਰਨ ਪਿੰਡ ਆਲੋਅਰਖ ਅਤੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਪਾਣੀ ਓਵਰਫਲੋਅ ਹੋ ਕੇ ਕਾਕੜਾ ਰੋਡ ’ਤੇ ਸਥਿਤ ਕਲੋਨੀਆਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਇੱਥੇ ਗੁਰੂ ਤੇਗ ਬਹਾਦਰ ਕਾਲਜ ਅਤੇ ਸਟੇਡੀਅਮ ਦੀਆਂ ਕੰਧਾਂ ਸਣੇ ਅੱਖਾਂ ਦੇ ਇਲਾਜ ਵਾਲੇ ਹਸਪਤਾਲ ਅਤੇ ਘਰਾਂ ਦੀਆਂ ਕੰਧਾਂ ਨਾਲ ਟਕਰਾ ਕੇ ਭਾਰੀ ਮਾਤਰਾ ਵਿੱਚ ਪਾਣੀ ਖੜ੍ਹ ਗਿਆ ਹੈ। ਇਸ ਪਾਣੀ ਕਾਰਨ ਸਟੇਡੀਅਮ ਦੀ ਕੰਧ ਅਤੇ ਹਸਪਤਾਲ ਦੀ ਬਾਹਰਲੀ ਕੰਧ ਡਿੱਗ ਪਈ ਹੈ। ਜੇਕਰ ਮੀਂਹ ਜਾਰੀ ਰਿਹਾ ਤਾਂ ਇਹ ਪਾਣੀ ਰਿਹਾਇਸ਼ੀ ਘਰਾਂ ਵਿੱਚ ਦਾਖ਼ਲ ਵੀ ਹੋ ਸਕਦਾ। ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਹੋ ਗਿਆ ਹੈ।

Advertisement

ਕਿਸਾਨ ਸਿਮਰਜੀਤ ਸਿੰਘ ਵੜਿੰਗ, ਭਰਪੂਰ ਸਿੰਘ ਅਤੇ ਗੁਰਤੇਜ ਸਿੰਘ ਨੇ ਪ੍ਰਸ਼ਾਸਨ ਤੋਂ ਪਾਣੀ ਦੇ ਨਿਕਾਸ ਦੀ ਮੰਗ ਕੀਤੀ ਹੈ।

 

 

Advertisement
Tags :
latest punjabi newsPunjab flood situationPunjabi Tribune Newspunjabi tribune updateਪੰਜਾਬ ਹੜ੍ਹਪੰਜਾਬੀ ਖ਼ਬਰਾਂ
Show comments