ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੋਭੇ ਓਵਰਫਲੋਅ ਹੋਣ ਕਾਰਨ ਘਰਾਂ ਵਿੱਚ ਪਾਣੀ ਦਾਖ਼ਲ

ਖੇਤਰ ਵਿੱਚ ਭਰਵੇਂ ਮੀਂਹ ਮਗਰੋਂ ਟੋਭੇ ਓਵਰਫਲੋਅ ਹੋਣ ਕਾਰਨ ਸ਼ੇਰਪੁਰ ਤੇ ਪੱਤੀ ਖਲੀਲ ਦੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰ ਗਈਆਂ ਹਨ ਜਦੋਂ ਕਿ ਗੁਰੂ ਨਾਨਕ ਕਲੋਨੀ ਅਤੇ ਦਲਿਤ ਮੁਹੱਲੇ ਅੰਦਰ ਕਈ ਘਰਾਂ ਵਿੱਚ ਪਾਣੀ ਵੜ ਗਿਆ। ਜਾਣਕਾਰੀ ਅਨੁਸਾਰ ਬੜੀ ਰੋਡ...
ਗੁਰੂ ਨਾਨਕ ਕਲੋਨੀ ’ਚ ਸਾਬਕਾ ਪੰਚ ਦੇ ਘਰ ਦਾਖ਼ਲ ਹੋਇਆ ਪਾਣੀ।
Advertisement

ਖੇਤਰ ਵਿੱਚ ਭਰਵੇਂ ਮੀਂਹ ਮਗਰੋਂ ਟੋਭੇ ਓਵਰਫਲੋਅ ਹੋਣ ਕਾਰਨ ਸ਼ੇਰਪੁਰ ਤੇ ਪੱਤੀ ਖਲੀਲ ਦੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰ ਗਈਆਂ ਹਨ ਜਦੋਂ ਕਿ ਗੁਰੂ ਨਾਨਕ ਕਲੋਨੀ ਅਤੇ ਦਲਿਤ ਮੁਹੱਲੇ ਅੰਦਰ ਕਈ ਘਰਾਂ ਵਿੱਚ ਪਾਣੀ ਵੜ ਗਿਆ। ਜਾਣਕਾਰੀ ਅਨੁਸਾਰ ਬੜੀ ਰੋਡ ਨੇੜਲੇ ਟੋਭੇ ’ਚ ਭਾਵੇਂ ਪਿਛਲੀਆਂ ਪੰਚਾਇਤਾਂ ਦੇ ਕਾਰਜਕਾਲ ਦੌਰਾਨ ਕੰਧ ਕੱਢਕੇ ਇਸ ਵਿੱਚ ਇੱਕ ਪਾਸੇ ਸ਼ੇਰਪੁਰ ਤੇ ਇੱਕ ਪਾਸੇ ਪੱਤੀ ਖਲੀਲ ਦਾ ਪਾਣੀ ਪੈਂਦਾ ਸੀ ਪਰ ਹੁਣ ਕੰਧ ਦੀ ਹੋਂਦ ਖ਼ਤਮ ਹੋਣ ਮਗਰੋਂ ਸ਼ੇਰਪੁਰ ਤੇ ਪੱਤੀ ਖਲੀਲ ਦਾ ਪਾਣੀ ਇਸੇ ਟੋਭੇ ’ਚ ਪੈਣ ਕਾਰਨ ਟੋਭਾ ਬੁਰੀ ਤਰਾਂ ਓਵਰਫਲੋ ਹੋ ਗਿਆ ਹੈ। ਪੱਤੀ ਖਲੀਲ ਦੇ ਸਾਬਕਾ ਪੰਚ ਹਰਦੀਪ ਪੁਰਬਾ ਨੇ ਦੱਸਿਆ ਕਿ ਹੁਣ ਉਕਤ ਓਵਰਫਲੋ ਟੋਭੇ ਦਾ ਪਾਣੀ ਗੁਰੂ ਨਾਨਕ ਕਲੋਨੀ ਵਿੱਚ ਵੜ ਗਿਆ ਹੈ ਜਿਸ ਨਾਲ ਸਾਰੀਆਂ ਗਲੀਆਂ ਭਰੀਆਂ ਖੜ੍ਹੀਆਂ ਹਨ। ਉਨ੍ਹਾਂ ਸਮੇਤ ਦੋ ਦਰਜ਼ਨ ਤੋਂ ਵੱਧ ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਦਾਖਲ ਹੋ ਗਿਆ ਹੈ। ਇਸੇ ਤਰ੍ਹਾਂ ਹਰਵਿੰਦਰ ਸਿੰਘ ਕੁੱਕੂ ਸਰਾਂ ਨੇ ਦੱਸਿਆ ਕਿ ਦਲਿਤ ਮੁਹੱਲੇ ਅੰਦਰ ਸਾਬਕਾ ਚੇਅਰਮੈਨ ਦੇ ਘਰ ਨੇੜਲਾ ਰਸਤਾ, ਧਰਮਸ਼ਾਲਾ ਨੇੜਲੀ ਗਲੀ ਅਤੇ ਕੁੱਝ ਹੋਰ ਥਾਵਾਂ ’ਤੇ ਗਰੀਬ ਪਰਿਵਾਰਾਂ ਨੂੰ ਆਲੇ-ਦੁਆਲੇ ਭਰੇ ਖੜ੍ਹੇ ਪਾਣੀ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ।

ਇਸ ਸਬੰਧੀ ਜਦੋਂ ਬੀਡੀਪੀਓ ਸ਼ੇਰਪੁਰ ਸੰਜੀਵ ਕੁਮਾਰ ਨਾਲ ਗੱਲ ਕੀਤੀ ਕਿ ਉਹ ਹਾਲ ਹੀ ਦੌਰਾਨ ਇੱਥੇ ਬਦਲਕੇ ਆਏ ਹਨ ਉਂਜ ਕੱਲ 26 ਅਗਸਤ ਨੂੰ ਉਨ੍ਹਾਂ ਜੇਈ ਨੂੰ ਪਾਣੀ ਦੀ ਨਿਕਾਸੀ ਲਈ ਤਜਵੀਜ਼ ਬਣਾਕੇ ਦੇਣ ਲਈ ਕਿਹਾ ਹੈ ਅਤੇ ਇਸ ਮਸਲੇ ਦਾ ਛੇਤੀ ਹੀ ਹੱਲ ਕੀਤਾ ਜਾਵੇਗਾ।

Advertisement

ਫਰਵਾਹੀ ’ਚ ਛੱਤ ਡਿੱਗਣ ਕਾਰਨ ਮੱਝ ਮਰੀ

ਭਾਰੀ ਮੀਂਹ ਕਾਰਨ ਸ਼ੇਰਪੁਰ ਨੇੜਲੇ ਪਿੰਡ ਫਰਵਾਹੀ ਵਿੱਚ ਇੱਕ ਪਰਿਵਾਰ ਦੀ ਛੱਤ ਡਿੱਗਣ ਕਾਰਨ ਇੱਕ ਮੱਝ ਮਰ ਗਈ ਜਦੋਂ ਕਿ ਇੱਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਇਸ ਸਬੰਧੀ ਰੁਲਦਾ ਸਿੰਘ ਫਰਵਾਹੀ ਨੇ ਬੀਡੀਪੀਓ ਦਫ਼ਤਰ ਦਰਖਾਸਤ ਦੇ ਕੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement