ਕਬੱਡੀ ਦੀ ਜੇਤੂ ਟੀਮ ਦਾ ਨਿੱਘਾ ਸਵਾਗਤ
ਸੀਬੀਐੱਸਈ ਕਲੱਸਟਰ-17 ਅਧੀਨ ਚੱਲ ਰਹੇ ਖੇਡ ਮੁਕਾਬਲਿਆਂ ’ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀਆਂ ਕਬੱਡੀ ਟੀਮਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਹੋਲੀ ਹਾਰਟ ਪਬਲਿਕ ਸਕੂਲ ਮੰਗਵਾਲ (ਸੰਗਰੂਰ) ਵਿੱਚ ਹੋਏ ਲੜਕਿਆਂ ਦੇ 17 ਅਤੇ 19 ਸਾਲ ਉਮਰ ਵਰਗ ਵਿੱਚ...
Advertisement
ਸੀਬੀਐੱਸਈ ਕਲੱਸਟਰ-17 ਅਧੀਨ ਚੱਲ ਰਹੇ ਖੇਡ ਮੁਕਾਬਲਿਆਂ ’ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੀਆਂ ਕਬੱਡੀ ਟੀਮਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਹੋਲੀ ਹਾਰਟ ਪਬਲਿਕ ਸਕੂਲ ਮੰਗਵਾਲ (ਸੰਗਰੂਰ) ਵਿੱਚ ਹੋਏ ਲੜਕਿਆਂ ਦੇ 17 ਅਤੇ 19 ਸਾਲ ਉਮਰ ਵਰਗ ਵਿੱਚ ਸੀਬਾ ਸਕੂਲ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂਕਿ ਲੜਕਿਆਂ ਦੀ 14 ਸਾਲ ਉਮਰ ਵਰਗ ਦੇ ਕਬੱਡੀ ਮੁਕਾਬਲੇ ਵਿੱਚ ਸੀਬਾ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕੋਚ ਮਨਜੀਤ ਕੌਰ ਕੁਲਰੀਆਂ ਦੀ ਅਗਵਾਈ ਵਿੱਚ ਟੀਮ ਦਾ ਸਕੂਲ ਪਹੁੰਚਣ ’ਤੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ ਅਤੇ ਖੇਡ ਇੰਚਾਰਜ ਨਰੇਸ਼ ਚੌਧਰੀ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਸੁਭਾਸ਼ ਮਿੱਤਲ, ਮਲਕੀਤ ਸਿੰਘ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ।
Advertisement
Advertisement