ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡੇ
ਪਾਤੜਾਂ: ਪਿੰਡ ਮੌਲਵੀਵਾਲਾ ਦੇ ਪਰਵਾਸੀ ਪੰਜਾਬੀ ਨੌਜਵਾਨ ਜਗਦੀਪ ਬਰਿਆਰ ਦੇ ਪਰਿਵਾਰ ਨੇ ਦਿਨੋਂ ਦਿਨ ਵੱਧਦੀ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ ਹਨ। ਸਕੂਲ ਮੁੱਖੀ ਹਰਪ੍ਰੀਤ ਸਿੰਘ ਅਤੇ ਅਗਾਂਹਵਧੂ...
Advertisement
ਪਾਤੜਾਂ: ਪਿੰਡ ਮੌਲਵੀਵਾਲਾ ਦੇ ਪਰਵਾਸੀ ਪੰਜਾਬੀ ਨੌਜਵਾਨ ਜਗਦੀਪ ਬਰਿਆਰ ਦੇ ਪਰਿਵਾਰ ਨੇ ਦਿਨੋਂ ਦਿਨ ਵੱਧਦੀ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ ਹਨ।
ਸਕੂਲ ਮੁੱਖੀ ਹਰਪ੍ਰੀਤ ਸਿੰਘ ਅਤੇ ਅਗਾਂਹਵਧੂ ਨੌਜਵਾਨ ਅਮਨਦੀਪ ਸਿੰਘ ਮਨੇਸ ਨੇ ਦੱਸਿਆ ਕਿ ਛੇਵੀਂ ਸੱਤਵੀਂ ਅਤੇ ਅੱਠਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨੌਜਵਾਨ ਜਗਦੀਪ ਸਿੰਘ ਬਰਿਆਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿਤਾ ਹਰਜਿੰਦਰ ਸਿੰਘ ਨੇ ਸਕੂਲ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਤੋਂ ਇਲਾਵਾ ਸਾਬਕਾ ਸਰਪੰਚ ਦਵਿੰਦਰਦੀਪ ਸਿੰਘ ਬੂਟਾ ਦੇ ਪਰਿਵਾਰ ਵੱਲੋਂ ਵੀ ਆਪਣੀ ਬੱਚੀ ਦੇ ਜਨਮ ਦਿਨ ਦੇ ਖੁਸ਼ੀ ਵਿੱਚ ਸਮੇਂ ਸਮੇਂ ਉੱਤੇ ਸਕੂਲ ਵਿੱਚ ਬੱਚਿਆਂ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ। -ਪੱਤਰ ਪ੍ਰੇਰਕ
Advertisement
Advertisement
