ਵਾਰਡ ਅਟੈਂਡੈਂਟ ਯੂਨੀਅਨ ਵੱਲੋਂ ਡਾਇਰੈਕਟਰ ਨਾਲ ਮੀਟਿੰਗ
ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿੱਚ ਡਾਇਰੈਕਟਰ ਸਿਹਤ ਡਾ. ਹਤਿੰਦਰ ਕੌਰ ਨਾਲ ਚੰਡੀਗੜ੍ਹ ਵਿੱਚ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਊਟੀ ਦੌਰਾਨ ਮੁਲਾਜ਼ਮਾਂ ਤੋਂ ਵਾਧੂ ਲਏ ਜਾਣ ਵਾਲੇ ਕੰਮਾਂ ਸਬੰਧੀ ਚਰਚਾ ਕੀਤੀ...
Advertisement
ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿੱਚ ਡਾਇਰੈਕਟਰ ਸਿਹਤ ਡਾ. ਹਤਿੰਦਰ ਕੌਰ ਨਾਲ ਚੰਡੀਗੜ੍ਹ ਵਿੱਚ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਊਟੀ ਦੌਰਾਨ ਮੁਲਾਜ਼ਮਾਂ ਤੋਂ ਵਾਧੂ ਲਏ ਜਾਣ ਵਾਲੇ ਕੰਮਾਂ ਸਬੰਧੀ ਚਰਚਾ ਕੀਤੀ ਅਤੇ ਸਨਿਊਰਟੀ ਲਿਸਟ ਜਾਰੀ ਕਰਵਾਉਣ ਬਾਰੇ, ਤਰੱਕੀ ਦਾ ਕੋਟਾ ਵਧਾਉਣ, ਵਾਰਡ ਅਟੈਂਡੈਂਟ ਨੂੰ ਪ੍ਰਮੋਸ਼ਨ ਲੈਣ ਲਈ ਵਿਭਾਗ ਨਾਲ ਸਬੰਧਤ ਡਿਪਲੋਮਾ ਕਰਵਾਉਣ ਲਈ ਪ੍ਰਵਾਨਗੀ ਦੀ ਮੰਗ ਵੀ ਰੱਖੀ। ਜ਼ਿਲ੍ਹਾ ਵਾਰ ਬਦਲੀਆਂ ਕਰਨ ਦੇ ਨਾਲ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਨੂੰ ਸਹਿਜ ਢੰਗ ਨਾਲ ਰੱਖਿਆ ਗਿਆ। ਡਾਇਰੈਕਟਰ ਨੇ ਮੰਗਾਂ ਪੂਰੀਆਂ ਕਰਨ ’ਤੇ ਸਹਿਮਤੀ ਜਤਾਈ। ਇਸ ਮੌਕੇ ਹਰਜਿੰਦਰ ਕੌਰ ਮੀਤ ਪ੍ਰਧਾਨ ਫਾਜਿਲਕਾ, ਗੁਰਦੀਪ ਕੰਬੋਜ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਸਾਬੀਰ ਸੂਬਾ ਮੀਤ ਖਜ਼ਾਨਚੀ ਮਲੇਰਕੋਟਲਾ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ ਅਤੇ ਗੁਰਪ੍ਰੀਤ ਸਿੰਘ ਸੰਗਰੂਰ ਹਾਜ਼ਰ ਸਨ।
Advertisement
Advertisement