ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੁੱਧ ਨਸ਼ਿਆਂ ਵਿਰੁੱਧ: ਜੂਨ ਮਹੀਨੇ 164 ਕੇਸ ਦਰਜ; 221 ਗ੍ਰਿਫ਼ਤਾਰ

869 ਗ੍ਰਾਮ ਹੈਰੋਇਨ, 157 ਗ੍ਰਾਮ ਅਫ਼ੀਮ, 105 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 2 ਜੁਲਾਈ

Advertisement

ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜੂਨ ਮਹੀਨੇ ਦੌਰਾਨ 164 ਕੇਸ ਦਰਜ ਕਰਕੇ 221 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 869 ਗ੍ਰਾਮ ਹੈਰੋਇਨ, 157 ਗ੍ਰਾਮ ਅਫੀਮ, 105 ਕਿਲੋ ਭੁੱਕੀ ਚੂਰਾ ਪੋਸਤ, 2 ਕਿਲੋ 200 ਗ੍ਰਾਮ ਸੁਲਫ਼ਾ, 4830 ਨਸ਼ੀਲੀਆਂ ਗੋਲੀਆਂ, 11 ਨਸ਼ੀਲੀਆਂ ਸ਼ੀਸ਼ੀਆਂ ਅਤੇ 2500/-ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ ਮਹੀਨੇ ਨਸ਼ਿਆਂ ਦੇ 122 ਮੁਕੱਦਮੇ ਦਰਜ ਕਰਕੇ 178 ਮੁਲਜ਼ਮ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 869 ਗ੍ਰਾਮ ਹੈਰੋਇਨ, 157 ਗ੍ਰਾਮ ਅਫੀਮ, 105 ਕਿੱਲੋ ਭੂੱਕੀ ਚੂਰਾ ਪੋਸਤ, 2 ਕਿੱਲੋ 200 ਗ੍ਰਾਮ ਸੁਲਫਾ, 4830 ਨਸ਼ੀਲੀਆਂ ਗੋਲੀਆਂ, 11 ਨਸ਼ੀਲੀਆਂ ਸ਼ੀਸ਼ੀਆਂ ਅਤੇ 2500 ਰੁਪਏ ਡਰੱਗ ਮਨੀ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 42 ਮੁਕੱਦਮੇ ਦਰਜ ਕਰ ਕੇ 43 ਮੁਲਜ਼ਮਾਂ ਨੂੰ ਕਾਬੂ ਕਰ ਕੇ 128.250 ਲਿਟਰ ਸ਼ਰਾਬ ਠੇਕਾ ਦੇਸੀ, 681.750 ਲਿਟਰ ਸ਼ਰਾਬ ਤੇ 1220 ਲਿਟਰ ਲਾਹਣ ਬਰਾਮਦ ਕਰਵਾਈ ਗਈ। ਅਸਲਾ ਐਕਟ ਦੇ ਤਿੰਨ ਮੁਕੱਦਮੇ ਦਰਜ ਕਰ ਕੇ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ, ਦੋ ਪਿਸਤੌਲ ਅਤੇ 22 ਕਾਰਤੂਸ ਬਰਾਮਦ ਕਰਾਏ ਗਏ। ਜੂਆ ਐਕਟ ਤਹਿਤ ਦੋ ਮੁਕੱਦਮੇ ਦਰਜ ਕਰ ਕੇ 13 ਮੁਲਜ਼ਮ ਗ੍ਰਿਫਤਾਰ ਕੀਤੇ ਅਤੇ ਉਨ੍ਹਾਂ ਪਾਸੋਂ 65,350 ਰੁਪਏ ਬਰਾਮਦ ਕਰਾਏ ਗਏ। ਦੋ ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰ ਕੇ ਕਮੇਟੀ ਸੰਗਰੂਰ ਦੀ ਜ਼ਮੀਨ ’ਤੇ ਬਣਾਈ ਗੈਰਕਾਨੂੰਨੀ ਪ੍ਰਾਪਰਟੀ, ਬੁਲਡੋਜ਼ਰ ਚਲਾ ਕੇ ਢਾਹ ਦਿੱਤੀ ਗਈ।

Advertisement