ਬੀਕੇਯੂ ਡਕੌਂਦਾ ਦੇ ਇਕਾਈ ਪ੍ਰਧਾਨ ਬਣੇ ਵਰਿੰਦਰ ਸਿੰਘ
ਇੱਥੇ ਡੇਰਾ ਜੋਗੀ ਪੀਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਪਿੰਡ ਇਕਾਈ ਭਵਾਨੀਗੜ੍ਹ ਦੀ ਚੋਣ ਮੀਟਿੰਗ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਜਰਨਲ ਸਕੱਤਰ ਧਿਆਨ ਸਿੰਘ ਭੱਟੀਵਾਲ, ਬਲਾਕ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮਿੱਠੂ,...
Advertisement
ਇੱਥੇ ਡੇਰਾ ਜੋਗੀ ਪੀਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਪਿੰਡ ਇਕਾਈ ਭਵਾਨੀਗੜ੍ਹ ਦੀ ਚੋਣ ਮੀਟਿੰਗ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਜਰਨਲ ਸਕੱਤਰ ਧਿਆਨ ਸਿੰਘ ਭੱਟੀਵਾਲ, ਬਲਾਕ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮਿੱਠੂ, ਗੁਰਮੇਲ ਸਿੰਘ ਭੜੋ ਅਤੇ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਮੀਟਿੰਗ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਬਾਅਦ ਵਿੱਚ ਸਰਬਸੰਮਤੀ ਨਾਲ ਵਿੱਚ ਵਰਿੰਦਰ ਸਿੰਘ ਪ੍ਰਧਾਨ, ਹਰਦੇਵ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਜਨਰਲ ਸਕੱਤਰ, ਭਰਭੂਰ ਸਿੰਘ ਖਜਾਨਚੀ, ਰਾਮ ਸਿੰਘ ਸਹਾਇਕ ਖਜ਼ਾਨਚੀ, ਜਗਤਾਰ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ।
Advertisement
Advertisement