ਸੇਵਾਮੁਕਤੀ ’ਤੇ ਹਾਕੀ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਭਵਾਨੀਗੜ੍ਹ ਤੋਂ ਸੇਵਾਮੁਕਤ ਹੋਏ ਜੂਨੀਅਰ ਇੰਜਨੀਅਰ ਮੇਜਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਹਾਕੀ ਖਿਡਾਰੀਆਂ ਨੂੰ ਸਪੋਰਟਸ ਵਰਦੀਆਂ ਤਿਆਰ ਕਰਵਾ ਕੇ ਵੰਡੀਆਂ ਗਈਆਂ। ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਵਰਦੀਆਂ ਵੰਡਣ ਉਪਰੰਤ ਜੇ ਈ...
Advertisement
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਭਵਾਨੀਗੜ੍ਹ ਤੋਂ ਸੇਵਾਮੁਕਤ ਹੋਏ ਜੂਨੀਅਰ ਇੰਜਨੀਅਰ ਮੇਜਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਹਾਕੀ ਖਿਡਾਰੀਆਂ ਨੂੰ ਸਪੋਰਟਸ ਵਰਦੀਆਂ ਤਿਆਰ ਕਰਵਾ ਕੇ ਵੰਡੀਆਂ ਗਈਆਂ। ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਵਰਦੀਆਂ ਵੰਡਣ ਉਪਰੰਤ ਜੇ ਈ ਮੇਜਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਕੀ ਕੋਚ ਭੂਸ਼ਣ ਸ਼ਰਮਾ, ਰਘਵੀਰ ਸਿੰਘ ਬਾਜਵਾ, ਕੁਲਵਿੰਦਰ ਨੀਟਾ, ਮਾਸਟਰ ਰਣਜੀਤ ਸਿੰਘ, ਚੇਤਨ ਸ਼ਰਮਾ, ਮਿਸ਼ਰਾ ਸਿੰਘ, ਅਵਤਾਰ ਸਿੰਘ ਤੂਰ, ਗੋਗੀ ਉਸਤਾਦ, ਗੁਰਲੀਨ ਬਾਵਾ, ਵਰਿੰਦਰ ਸਿੰਘ, ਭੀਮਾ ਸ਼ਰਮਾ ਅਤੇ ਮਿਸ਼ਰਾ ਸਿੰਘ ਬਹਿਲਾ ਹਾਜ਼ਰ ਸਨ।
Advertisement
Advertisement
