ਹਸਪਤਾਲ ’ਚ ਲਾਸ਼ ਛੱਡ ਕੇ ਦੋ ਔਰਤਾਂ ਫ਼ਰਾਰ
ਇੱਥੋਂ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦੋ ਔਰਤਾਂ 40 ਸਾਲਾ ਵਿਅਕਤੀ ਦੀ ਲਾਸ਼ ਛੱਡ ਕੇ ਫ਼ਰਾਰ ਹੋ ਗਈਆਂ। ਮ੍ਰਿਤਕ ਦੀ ਪਛਾਣ ਕੇਸਰ ਸਿੰਘ ਪੁੱਤਰ ਸੰਤ ਰਾਮ ਵਾਸੀ ਗੋਬਿੰਦ ਨਗਰ ਮਾਲੇਰਕੋਟਲਾ ਵਜੋਂ ਹੋਈ ਹੈ। ਉਹ ਵੇਅਰਹਾਊਸ ਕਾਰਪੋਰੇਸ਼ਨ ਵਿੱਚ ਚੌਕੀਦਾਰ...
Advertisement
ਇੱਥੋਂ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦੋ ਔਰਤਾਂ 40 ਸਾਲਾ ਵਿਅਕਤੀ ਦੀ ਲਾਸ਼ ਛੱਡ ਕੇ ਫ਼ਰਾਰ ਹੋ ਗਈਆਂ। ਮ੍ਰਿਤਕ ਦੀ ਪਛਾਣ ਕੇਸਰ ਸਿੰਘ ਪੁੱਤਰ ਸੰਤ ਰਾਮ ਵਾਸੀ ਗੋਬਿੰਦ ਨਗਰ ਮਾਲੇਰਕੋਟਲਾ ਵਜੋਂ ਹੋਈ ਹੈ। ਉਹ ਵੇਅਰਹਾਊਸ ਕਾਰਪੋਰੇਸ਼ਨ ਵਿੱਚ ਚੌਕੀਦਾਰ ਸੀ। ਥਾਣਾ ਸਿਟੀ-2 ਮਾਲੇਰਕੋਟਲਾ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੇਸਰ ਸਿੰਘ ਸਥਾਨਕ ਅਮਾਮਗੜ੍ਹ ਰੋਡ ਸਥਿਤ ਮਾਡਲ ਗਰਾਮ ਦੇ ਇੱਕ ਘਰ ਗਿਆ ਸੀ ਜਿਥੇ ਉਸ ਦੀ ਸਿਹਤ ਵਿਗੜ ਗਈ। ਘਰ ਵਿੱਚ ਮੌਜੂਦ ਔਰਤਾਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲੈ ਗਈਆਂ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
Advertisement
Advertisement