ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਦਸੇ ਵਿੱਚ ਦੋ ਗੰਭੀਰ ਜ਼ਖ਼ਮੀ

ਪੱਤਰ ਪ੍ਰੇਰਕ ਲਹਿਰਾਗਾਗਾ, 21 ਜੂਨ ਪਿੰਡ ਫਤਿਹਗੜ੍ਹ ਨੇੜੇ ਇੱਕ ਮੋਟਰਸਾਈਕਲ ਵਿੱਚ ਟਰੈਕਟਰ ਟਰਾਲੀ ਵੱਜਣ ਕਾਰਨ ਹਾਦਸੇ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮੋਟਰਸਾਈਕਲ ਸਵਾਰ ਮਨਜੀਤ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਗੰਢੂਆਂ ਤੇ ਉਸ ਦੇ ਪੁੱਤਰ ਗੁਰਦੀਪ ਸਿੰਘ ਨੂੰ ਇਲਾਜ...
Advertisement

ਪੱਤਰ ਪ੍ਰੇਰਕ

ਲਹਿਰਾਗਾਗਾ, 21 ਜੂਨ

Advertisement

ਪਿੰਡ ਫਤਿਹਗੜ੍ਹ ਨੇੜੇ ਇੱਕ ਮੋਟਰਸਾਈਕਲ ਵਿੱਚ ਟਰੈਕਟਰ ਟਰਾਲੀ ਵੱਜਣ ਕਾਰਨ ਹਾਦਸੇ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮੋਟਰਸਾਈਕਲ ਸਵਾਰ ਮਨਜੀਤ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਗੰਢੂਆਂ ਤੇ ਉਸ ਦੇ ਪੁੱਤਰ ਗੁਰਦੀਪ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਦਰ ਪੁਲੀਸ ਦੇ ਮੁਖੀ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਭੈਣੀ ਗੰਢੂਆਂ ਨੇ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਲੜਕੇ ਗੁਰਦੀਪ ਸਿੰਘ ਨਾਲ ਮੋਟਰਸਾਈਕਲ ਨੰਬਰ ਪੀਬੀ 44 ਬੀ

6118 ਪਲਾਟੀਨਾ ’ਤੇ ਬਰੇਟਾ ਮੰਡੀ ਤੋਂ ਆਪਣੇ ਪਿੰਡ ਭੈਣੀ ਗੰਢੂਆਂ ਆ ਰਹੇ ਸਨ। ਉਹ ਫਤਿਹਗੜ੍ਹ ਤੋਂ ਦੋ ਕਿਲੋਮੀਟਰ ਦੂਰ ਸਨ ਕਿ ਪਿੱਛੋਂ ਬਿਨਾਂ ਨੰਬਰੀ ਟਰੈਕਟਰ ਟਰਾਲੀ ਦੇ ਚਾਲਕ ਹਰਬੰਸ ਸਿੰਘ ਉਰਫ ਬੰਸੀ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਮੋਟਰਸਾਈਕਲ ਵਿੱਚ ਵਾਹਨ ਮਾਰਿਆ। ਥਾਣਾ ਮੁਖੀ ਨੇ ਦੱਸਿਆ ਕਿ ਮਨਜੀਤ ਕੌਰ ਦੇ ਬਿਆਨ ’ਤੇ ਟਰੈਕਟਰ ਟਰਾਲੀ ਚਾਲਕ ਹਰਬੰਸ ਸਿੰਘ ਉਰਫ ਬੰਸੀ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖ਼ਮੀ ਮਨਜੀਤ ਕੌਰ ਤੇ ਗੁਰਦੀਪ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲੀਸ ਮੁਤਾਬਕ ਅਜੇ ਤੱਕ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

 

Advertisement