ਸਕੂਲ ’ਚੋਂ ਮਿੱਡ-ਡੇਅ ਮੀਲ ਦੀ ਦੋ ਕੁਇੰਟਲ ਕਣਕ ਤੇ ਭਾਂਡੇ ਚੋਰੀ
ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ’ਚੋਂ ਤਿੰਨ ਚੋਰ ਮਿੱਡ-ਡੇਅ ਮੀਲ ਦੀ ਦੋ ਕੁਇੰਟਲ ਕਣਕ, ਚਾਰ ਗੈਸ ਸਿਲੰਡਰ, ਤਿੰਨ ਵੱਡੇ ਪਤੀਲੇ ਅਤੇ ਕਰੀਬ 50 ਕੌਲੀਆਂ ਤੇ ਗਿਲਾਸ ਚੋਰੀ ਕਰਕੇ ਫਰਾਰ ਹੋ ਗਏ। ਸਕੂਲ ਮੁਖੀ ਨੇ ਚੋਰੀ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਕੋਲ ਸੀਸੀਟੀਵੀ...
Advertisement
ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ’ਚੋਂ ਤਿੰਨ ਚੋਰ ਮਿੱਡ-ਡੇਅ ਮੀਲ ਦੀ ਦੋ ਕੁਇੰਟਲ ਕਣਕ, ਚਾਰ ਗੈਸ ਸਿਲੰਡਰ, ਤਿੰਨ ਵੱਡੇ ਪਤੀਲੇ ਅਤੇ ਕਰੀਬ 50 ਕੌਲੀਆਂ ਤੇ ਗਿਲਾਸ ਚੋਰੀ ਕਰਕੇ ਫਰਾਰ ਹੋ ਗਏ। ਸਕੂਲ ਮੁਖੀ ਨੇ ਚੋਰੀ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਕੋਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਪਛਾਣ ਹੋ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਆਇਆ। ਸਕੂਲ ਮੁਖੀ ਪਰਮਜੀਤ ਕੌਰ ਸਪਰਾ ਨੇ ਦੱਸਿਆ ਕਿ ਲੰਘੇ ਦਿਨ ਸਿਖਰ ਦੁਪਹਿਰੇ ਵਰ੍ਹਦੇ ਮੀਂਹ ’ਚ ਚੋਰ ਛੁੱਟੀ ਦਾ ਫਾਇਦਾ ਚੁੱਕ ਕੇ ਸਾਮਾਨ ਚੋਰੀ ਕਰ ਲੈ ਗਏ। ਏਐੱਸਆਈ ਦਵਿੰਦਰ ਸਿੰਘ ਮੁਤਾਬਿਕ ਪੁਲਿਸ ਨੇ ਚੋਰੀ ਕੀਤੇ ਦੋ ਸਿਲੰਡਰ ਬਰਾਮਦ ਕਰ ਲਏ ਹਨ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
Advertisement
Advertisement