ਤਿੰਨ ਕੁਇੰਟਲ ਭੁੱਕੀ ਸਣੇ ਦੋ ਕਾਬੂ
ਡੀਐੱਸਪੀ ਮੂਨਕ ਤੇਜਿੰਦਰ ਸਿੰਘ ਦੀ ਅਗਵਾਈ ਹੇਠਾਂ ਥਾਣਾ ਮੂਨਕ ਦੇ ਮੁਖੀ ਇੰਸਪੈਕਟਰ ਸਬਰਵਾਲ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਮਨਦੀਪ ਕੌਰ ਨੇ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਹਮੇਸ਼ ਕੁਮਾਰ ਉਰਫ ਮਿੰਟੂ ਵਾਸੀ ਕੜੈਲ ਥਾਣਾ ਮੂਨਕ ਅਤੇ ਹਰਦੀਪ ਸਿੰਘ ਉਰਫ ਮੁੰਗਰੀ ਵਾਸੀ...
Advertisement
ਡੀਐੱਸਪੀ ਮੂਨਕ ਤੇਜਿੰਦਰ ਸਿੰਘ ਦੀ ਅਗਵਾਈ ਹੇਠਾਂ ਥਾਣਾ ਮੂਨਕ ਦੇ ਮੁਖੀ ਇੰਸਪੈਕਟਰ ਸਬਰਵਾਲ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਮਨਦੀਪ ਕੌਰ ਨੇ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਹਮੇਸ਼ ਕੁਮਾਰ ਉਰਫ ਮਿੰਟੂ ਵਾਸੀ ਕੜੈਲ ਥਾਣਾ ਮੂਨਕ ਅਤੇ ਹਰਦੀਪ ਸਿੰਘ ਉਰਫ ਮੁੰਗਰੀ ਵਾਸੀ ਮਾਨਸਾ ਨੂੰ ਟੋਹਾਣਾ-ਮੂਨਕ ਰੋਡ ’ਤੇ ਪਿੰਡ ਰਾਮਪੁਰਾ ਵਿੱਚ ਕਾਬੂ ਕੀਤਾ ਹੈ। ਮੁਲਜ਼ਮ ਹਮੇਸ਼ ਕੁਮਾਰ ਉਰਫ ਮਿੰਟੂ ਅਤੇ ਹਰਦੀਪ ਸਿਰਫ ਸਿੰਘ ਉਰਫ ਮੁੰਗਰੀ ਦੀ ਕਾਰ ’ਚੋਂ ਪੁਲੀਸ ਨੇ 15 ਥੈਲੇ ਭੁੱਕੀ ਦੇ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਵਜ਼ਨ ਤਿੰਨ ਕੁਇੰਟਲ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਕਾਰ ਜ਼ਬਤ ਕਰ ਲਈ ਹੈ ਤੇ ਖੇਪ ਲਿਆਉਣ ਬਾਰੇ ਪੜਤਾਲ ਜਾਰੀ ਹੈ।
Advertisement
Advertisement