ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮਾਣਾ ’ਚ ਚੋਰੀ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ, ਇਕ ਫ਼ਰਾਰ

ਮੁਲਜ਼ਮਾਂ ਕੋਲੋਂ 17 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ
Advertisement

ਸੁਭਾਸ਼ ਚੰਦਰ

ਸਮਾਣਾ, 6 ਜਨਵਰੀ

Advertisement

ਸੀਆਈਏ ਸਟਾਫ਼ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 7 ਸੋਨੇ ਅਤੇ 10 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ 26 ਤੇ 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਤਿੰਨ ਚੋਰਾਂ ਵੱਲੋਂ ਜੱਟਾਂਪਤੀ ਦੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਹੱਲਾ ਵਾਸੀਆਂ ਨੇ ਚੋਰੀ ਦੀ ਭਿਣਕ ਲੱਗਣ ’ਤੇ ਇੱਕ ਜਣੇ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ, ਪਰ ਉਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਿਆ। ਇਸ ਸਬੰਧੀ ਘਰ ਦੀ ਮਾਲਕਣ ਗੀਤਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਚੋਰ ਕੱਲ੍ਹ, ਜੋ ਸਾਮਾਨ ਚੋਰੀ ਕੀਤਾ ਸੀ, ਉਸ ਨੂੰ ਚੁੱਕਣ ਸਮਾਣਾ ਆਏ ਸਨ। ਇਸ ਦੌਰਾਨ ਇਨ੍ਹਾਂ ਨੂੰ ਖੱਤਰੀਆਂ ਮੁਹੱਲੇ ’ਚ ਮੁਖਬਰੀ ਦੇ ਆਧਾਰ ’ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਸਮਾਣਾ ਦੀ ਨਵੀਂ ਅਨਾਜ ਮੰਡੀ ਦੇ ਗੇਟ ਨੰਬਰ ਤਿੰਨ ਤੋਂ ਚੋਰੀ ਕਰ ਕੇ ਦੱਬਿਆ ਸੋਨਾ ਅਤੇ ਚਾਂਦੀ ਦੇ ਗਹਿਣੇ ਘਰ ਦੇ ਮਾਲਕਾਂ ਦੀ ਹਾਜ਼ਰੀ ਵਿੱਚ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਸੋਨੂ ਕੁਮਾਰ ਅਤੇ ਪਵਨ ਕੁਮਾਰ ਵਾਸੀਆਨ ਮਾਨਸਾ ਵਜੋਂ ਹੋਈ, ਜਦੋਂ ਕਿ ਟਿੰਕੂ ਵਾਸੀ ਮਾਨਸਾ ਹਾਲੇ ਵੀ ਫਰਾਰ ਹੈ। ਪੁਲੀਸ ਅਨੁਸਾਰ ਇਹ ਵਿਅਕਤੀ ਪੂਰੇ ਪੰਜਾਬ ਵਿੱਚ ਘਰਾਂ ਨੂੰ ਜਿੰਦਰੇ ਦੇਖ ਕੇ ਦਿਨ ਵਿੱਚ ਰੇਕੀ ਕਰਦੇ ਹਨ ਤੇ ਰਾਤ ਸਮੇਂ ਉਨ੍ਹਾਂ ਘਰਾਂ ਵਿੱਚ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਜਾਰੀ ਹੈ।

Advertisement
Show comments