ਅੱਗ ਕਾਰਨ ਬਿਜਲੀ ਦੇ ਵੀਹ ਮੀਟਰ ਸੜੇ
ਲਹਿਰਾਗਾ ਵਿੱਚ ਕਲੋਨੀ ਰੋਡ ’ਤੇ ਅਚਾਨਕ ਬਿਜਲੀ ਦੇ 20 ਮੀਟਰਾਂ ਨੂੰ ਅੱਗ ਲੱਗ ਗਈ। ਸਮਾਜ ਸੇਵੀ ਤਰਸੇਮ ਚੰਦ ਖੱਦਰ ਭੰਡਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਗੁਆਂਢੀ ਦੁਕਾਨਦਾਰ ਨਾਲ ਮਿਲ ਕੇ ਅੱਗ ਉੱਪਰ ਕਾਬੂ ਪਾਉਣ ਲਈ...
Advertisement
ਲਹਿਰਾਗਾ ਵਿੱਚ ਕਲੋਨੀ ਰੋਡ ’ਤੇ ਅਚਾਨਕ ਬਿਜਲੀ ਦੇ 20 ਮੀਟਰਾਂ ਨੂੰ ਅੱਗ ਲੱਗ ਗਈ। ਸਮਾਜ ਸੇਵੀ ਤਰਸੇਮ ਚੰਦ ਖੱਦਰ ਭੰਡਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਗੁਆਂਢੀ ਦੁਕਾਨਦਾਰ ਨਾਲ ਮਿਲ ਕੇ ਅੱਗ ਉੱਪਰ ਕਾਬੂ ਪਾਉਣ ਲਈ ਬਰੇਤੀ ਸੁੱਟਣੀ ਸ਼ੁਰੂ ਕਰ ਦਿੱਤੀ। ਬੇਸ਼ੱਕ ਦੁਕਾਨਦਾਰ ਮੀਟਰ ਬਕਸੇ ਨੂੰ ਲੱਗੀ ਅੱਗ ਬੁਝਾਉਣ ਵਿੱਚ ਤਾਂ ਸਫਲ ਹੋ ਗਏ ਪਰ ਮੀਟਰ ਬਕਸੇ ਵਿੱਚ ਲੱਗੇ ਸਾਰੇ ਹੀ ਮੀਟਰ ਸੜਕੇ ਸੁਆਹ ਹੋ ਗਏ। ਇਸ ਦੀ ਜਾਣਕਾਰੀ ਪਾਵਰਕੌਮ ਦੇ ਅਧਿਕਾਰੀਆਂ ਨੂੰ ਦਿੱਤੀ ਤਾਂ ਕਰਮਚਾਰੀਆਂ ਨੇ ਮੌਕੇ ’ਤੇ ਲਿਆ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
Advertisement
Advertisement