ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਤਾਰ ਸਿਖਲਾਈ ਤੇ ਗੁਰਬਾਣੀ ਸੰਥਿਆ ਕੈਂਪ

ਪੱਤਰ ਪ੍ਰੇਰਕ ਲਹਿਰਾਗਾਗਾ, 12 ਜੁਲਾਈ ਇੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਬਿ ਲਹਿਰਾਗਾਗਾ ਮੰਡੀ ਵਿੱਚ ਦਸ ਰੋਜ਼ਾ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਕੈਂਪ ਲਾਇਆ ਗਿਆ। ਇਸ ਵਿਚ ਪੰਜਾਹ ਬੱਚੇ ਅਤੇ ਬੀਬੀਆਂ ਨੇ ਹਿੱਸਾ ਲਿਆ। ਕੈਂਪ ਵਿੱਚ ਗੁਰਬਾਣੀ ਸੰਥਿਆ ਅਤੇ ਦਸਤਾਰ ਦੀ ਸਿਖਲਾਈ...
ਦਸਤਾਰ ਸਿਖਲਾਈ ਅਤੇ ਸੰਥਿਆ ਕੈਂਪ ਦੌਰਾਨ ਹਾਜ਼ਰ ਬੱਚੇ ਤੇ ਪਤਵੰਤੇ।
Advertisement

ਪੱਤਰ ਪ੍ਰੇਰਕ

ਲਹਿਰਾਗਾਗਾ, 12 ਜੁਲਾਈ

Advertisement

ਇੱਥੇ ਗੁਰਦੁਆਰਾ ਗੁਰੂ ਗ੍ਰੰਥ ਸਾਹਬਿ ਲਹਿਰਾਗਾਗਾ ਮੰਡੀ ਵਿੱਚ ਦਸ ਰੋਜ਼ਾ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਕੈਂਪ ਲਾਇਆ ਗਿਆ। ਇਸ ਵਿਚ ਪੰਜਾਹ ਬੱਚੇ ਅਤੇ ਬੀਬੀਆਂ ਨੇ ਹਿੱਸਾ ਲਿਆ। ਕੈਂਪ ਵਿੱਚ ਗੁਰਬਾਣੀ ਸੰਥਿਆ ਅਤੇ ਦਸਤਾਰ ਦੀ ਸਿਖਲਾਈ ਤਰਸੇਮ ਸਿੰਘ ਅਤੇ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਗਾਗਾ ਨੇ ਦਿੱਤੀ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਗੁਰਬਾਣੀ ਕੰਠ ਮੁਕਾਬਲੇ ਵਿਚ ਸਹਬਿਾਜ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਜਾ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਮੁਕਾਬਲੇ ’ਚ ਅਮ੍ਰਿੰਤਪਾਲ ਸਿੰਘ ਨੇ ਪਹਿਲਾ ਸਥਾਨ, ਪਵਨ ਕੁਮਾਰ ਨੇ ਦੂਜਾ ਅਤੇ ਸਿਮਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ, ਦਸਤਾਰਾਂ, ਧਾਰਮਿਕ ਸਾਹਿਤ ਦੇ ਕੇ ਸਨਮਾਨਿਆ। ਇਸ ਮੌਕੇ ਰਜਿੰਦਰ ਸਿੰਘ ਰਸੀਵਰ, ਮੁੱਖ ਗ੍ਰੰਥੀ ਅਮਰਜੀਤ ਸਿੰਘ, ਇੰਦਰਜੀਤ ਸਿੰਘ ਬੇਦੀ, ਤਰਸੇਮ ਸਿੰਘ, ਮੱਘਰ ਸਿੰਘ ਮੋਨੀ, ਜਸਵੰਤ ਸਿੰਘ ਹੈਪੀ, ਜਗਤਾਰ ਸਿੰਘ ਭੁੱਲਰ, ਮਨਜੀਤ ਸਿੰਘ ਕਣਕਵਾਲ, ਜਗਸੀਰ ਸਿੰਘ ਆਦਿ ਹਾਜ਼ਰ ਸਨ।

Advertisement
Tags :
ਸੰਥਿਆਸਿਖਲਾਈਕੈਂਪਗੁਰਬਾਣੀਦਸਤਾਰ
Show comments