ਰੱਸਾਕਸ਼ੀ: ਅੰਡਰ-17 ਅਤੇ 19 ਲੜਕੀਆਂ ਦੇ ਮੁਕਾਬਲੇ ਸ਼ੁਰੂ
ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਅਤੇ ਟੂਰਨਾਮੈਂਟ ਦੇ ਕਨਵੀਨਰ ਅਮਰੀਕ ਸਿੰਘ ਡੀ ਪੀ ਈ ਨੇ ਦੱਸਿਆ ਕਿ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚੋਂ ਜ਼ਿਲ੍ਹਾ ਸੰਗਰੂਰ ਨੇ ਬਠਿੰਡਾ ਨੂੰ 2-0 ਅੰਕਾਂ ਦੇ ਫਰਕ ਨਾਲ, ਮਾਨਸਾ ਨੇ ਬਰਨਾਲਾ ਨੂੰ 2-0 ਅੰਕਾਂ ਦੇ ਫ਼ਰਕ ਨਾਲ, ਲੁਧਿਆਣਾ ਨੇ ਮੋਗਾ ਨੂੰ 2--0 ਅੰਕਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ-19 ਲੜਕੀਆਂ ਦੇ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ ਮਾਲੇਰਕੋਟਲਾ ਨੂੰ 2-0 ਅੰਕਾਂ ਨਾਲ, ਸੰਗਰੂਰ ਨੇ ਰੂਪਨਗਰ ਨੂੰ 2-0 ਅੰਕਾਂ ਦੇ ਫ਼ਰਕ ਨਾਲ ਅਤੇ ਬਠਿੰਡਾ ਨੇ ਪਠਾਨਕੋਟ ਨੂੰ 2-0 ਅੰਕਾਂ ਦੇ ਫ਼ਰਕ ਨਾਲ ਹਰਾਇਆ।
ਇਸ ਮੌਕੇ ਅਬਜ਼ਰਵਰ ਵਜੋਂ ਅਤੇ ਚੋਣਕਾਰ ਬਲਕਾਰ ਸਿੰਘ ਡੀ ਪੀ ਈ ਲੁਧਿਆਣਾ, ਅਮਰਜੀਤ ਸਿੰਘ ਡੀ ਪੀ ਈ ਫਿਰੋਜ਼ਪੁਰ, ਜਤਿੰਦਰ ਸਿੰਘ ਪੀ ਟੀ ਆਈ ਲੁਧਿਆਣਾ, ਨਾਇਬ ਖਾਨ ਲੈਕਚਰਾਰ ਬਾਲੀਆਂ, ਰਵਿੰਦਰ ਸਿੰਘ ਡੀ ਪੀ ਈ ਲੁਧਿਆਣਾ, ਰਾਕੇਸ਼ ਕੁਮਾਰ ਲੁਧਿਆਣਾ ਹਾਜ਼ਰ ਸਨ। ਮੁਕਾਬਲਿਆਂ ਦੌਰਾਨ ਮੁੱਖ ਅਧਿਆਪਕਾ ਮਨਜੋਤ ਕੌਰ, ਮੁੱਖ ਅਧਿਆਪਕ ਸੀਨੂੰ, ਮੁੱਖ ਅਧਿਆਪਕ ਸੁਖਦੀਪ ਸਿੰਘ, ਮੁੱਖ ਅਧਿਆਪਕ ਗੁਰਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਸੇਵਾਵਾਂ ਨੇ ਸੇਵਾਵਾਂ ਨਿਭਾਈਆਂ, ਜਦੋਂ ਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਖਵੀਰ ਸਿੰਘ ਧੂਰੀ ਨੇ ਨਿਭਾਈ। ਇਸ ਤੋਂ ਇਲਾਵਾ ਸਰੀਰਕ ਸਿੱਖਿਆ ਅਧਿਆਪਕਾਂ ਚ ਲੈਕਚਰਾਰ ਇੰਦਰਜੀਤ ਸਿੰਘ, ਲੈਕਚਰਾਰ ਹਰਵਿੰਦਰ ਕੌਰ, ਡੀਪੀਈ ਕੰਵਲਦੀਪ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਪੀਟੀਆਈ ਅਤੇ ਪ੍ਰਿੰਸ ਕਾਲੜਾ ਬਲਾਕ ਖੇਡ ਕੋਆਰਡੀਨੇਟਰ ਮੌਜੂਦ ਸਨ।
