ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਖ ਮੰਤਰੀ ਦਾ ਕਾਫ਼ਲਾ ਲੰਘਾਉਣ ਲਈ ਆਵਾਜਾਈ ਰੋਕਣ ਕਾਰਨ ਸੰਗਰੂਰ-ਲੁਧਿਆਣਾ ਸੜਕ ’ਤੇ ਜਾਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਸੰਗਰੂਰ-ਲੁਧਿਆਣਾ ਸੜਕ ’ਤੇ ਸਥਿਤ ਸੈਫ਼ਰਨ ਪੈਲੇਸ ਲੱਡਾ ਵਿੱਚ ਆਮਦ ਦੌਰਾਨ ਪੁਲੀਸ ਵੱਲੋਂ ਉਨ੍ਹਾਂ ਦਾ ਕਾਫਲਾ ਲੰਘਾਉਣ ਲਈ ਪੁਲੀਸ ਟਰੇਨਿੰਗ ਸੈਂਟਰ ਲੱਡਾ ਨੇੜੇ ਰੋਕੀ ਆਵਾਜਾਈ ਕਾਰਨ ਬੱਸਾਂ, ਟਰੱਕਾਂ, ਕਾਰਾਂ, ਜੀਪਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦਾ...
ਸੰਗਰੂਰ-ਲੁਧਿਆਣਾ ਸੜਕ ’ਤੇ ਟਰੇਨਿੰਗ ਸੈਂਟਰ ਲੱਡਾ ਨੇੜੇ ਜਾਮ ਵਿੱਚ ਫਸੇ ਹੋਏ ਲੋਕ।
Advertisement

ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਸੰਗਰੂਰ-ਲੁਧਿਆਣਾ ਸੜਕ ’ਤੇ ਸਥਿਤ ਸੈਫ਼ਰਨ ਪੈਲੇਸ ਲੱਡਾ ਵਿੱਚ ਆਮਦ ਦੌਰਾਨ ਪੁਲੀਸ ਵੱਲੋਂ ਉਨ੍ਹਾਂ ਦਾ ਕਾਫਲਾ ਲੰਘਾਉਣ ਲਈ ਪੁਲੀਸ ਟਰੇਨਿੰਗ ਸੈਂਟਰ ਲੱਡਾ ਨੇੜੇ ਰੋਕੀ ਆਵਾਜਾਈ ਕਾਰਨ ਬੱਸਾਂ, ਟਰੱਕਾਂ, ਕਾਰਾਂ, ਜੀਪਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦਾ ਕੁੱਝ ਮਿੰਟਾਂ ਵਿੱਚ ਹੀ ਵੱਡਾ ਜਾਮ ਲੱਗ ਗਿਆ। ਇਸ ਦੌਰਾਨ ਜਾਮ ਵਿੱਚ ਫਸੇ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਮੁੱਖ ਮੰਤਰੀ ਦੀ ਆਮਦ ਕਾਰਨ ਕਿਸੇ ਜਥੇਬੰਦੀ ਨੇ ਚੱਕਾ ਜਾਮ ਕੀਤਾ ਹੋਇਆ ਹੈ ਜਿਸ ਕਰਕੇ ਕਈ ਕਾਰਾਂ ਤੇ ਹੋਰ ਵਾਹਨਾਂ ਵਾਲੇ ਰੂਟ ਬਦਲਕੇ ਆਪਣੀ ਮੰਜ਼ਲ ਵੱਲ ਜਾਣ ਲਈ ਜਾਂਦੇ ਵਿਖਾਈ ਦਿੱਤੇ। ਚੱਕਾ ਜਾਮ ਹੋਣ ਮੌਕੇ ਕੁੱਝ ਲੋਕਾਂ ਨੇ ਦੱਬੀ ਜ਼ੁਬਾਨ ’ਚ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਅਜਿਹ ਥਾਂ ਰੱਖਿਆ ਜਾਣਾ ਚਾਹੀਦਾ ਹੈ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

Advertisement
Advertisement