ਦਰੱਖ਼ਤ ਡਿੱਗਣ ਕਾਰਨ ਅਮਰਗੜ੍ਹ ਤੋਂ ਜੋੜੇਪੁਲ ਸੜਕ ’ਤੇ ਆਵਾਜਾਈ ਠੱਪ
ਖੇਤਰ ਵਿੱਚ ਅੱਜ ਸ਼ਾਮ ਮੀਹ ਤੋਂ ਬਾਅਦ ਇਕ ਵੱਡਾ ਦਰੱਖ਼ਤ ਸੜਕ ’ਤੇ ਡਿੱਗਣ ਕਾਰਨ ਅਮਰਗੜ੍ਹ ਤੋਂ ਜੋੜੇ ਪੁਲ ਸੜਕ ’ਤੇ ਆਵਾਜਾਈ ਠੱਪ ਹੋ ਗਈ। ਅਮਰਗੜ੍ਹ ਤੋਂ ਖੰਨਾ ਜਾਣ ਵਾਸਤੇ ਇਹ ਮੁੱਖ ਸੜਕ ਹੈ ਤੇ ਹਲਕੇ ਬਹੁਤੇ ਪਿੰਡਾਂ ਨੂੰ ਇਹ ਸੜਕ...
Advertisement
ਖੇਤਰ ਵਿੱਚ ਅੱਜ ਸ਼ਾਮ ਮੀਹ ਤੋਂ ਬਾਅਦ ਇਕ ਵੱਡਾ ਦਰੱਖ਼ਤ ਸੜਕ ’ਤੇ ਡਿੱਗਣ ਕਾਰਨ ਅਮਰਗੜ੍ਹ ਤੋਂ ਜੋੜੇ ਪੁਲ ਸੜਕ ’ਤੇ ਆਵਾਜਾਈ ਠੱਪ ਹੋ ਗਈ। ਅਮਰਗੜ੍ਹ ਤੋਂ ਖੰਨਾ ਜਾਣ ਵਾਸਤੇ ਇਹ ਮੁੱਖ ਸੜਕ ਹੈ ਤੇ ਹਲਕੇ ਬਹੁਤੇ ਪਿੰਡਾਂ ਨੂੰ ਇਹ ਸੜਕ ਅਮਰਗੜ੍ਹ ਨਾਲ ਜੋੜਦੀ ਹੈ। ਇਸ ਸੜਕ ਉਪਰ ਪਹਿਲਾਂ ਵੀ ਇਸ ਤਰ੍ਹਾਂ ਦੇ ਦਰੱਖਤ ਡਿੱਗ ਚੁੱਕੇ ਹਨ ਜੋ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ। ਅਮਰਗੜ੍ਹ ਤੋਂ ਜੋੜੇ ਪੁਲ ਦੇ ਰਸਤੇ ਵਿੱਚੋਂ ਬਹੁਤ ਸੁੱਕੇ ਹੋਏ ਰੁੱਖ ਹਨ ਜੋ ਕਿਸੇ ਵੀ ਸਮੇਂ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
Advertisement
Advertisement