Traffic Advisory: ਸਮਾਣਾ-ਭਾਖੜਾ ਨਹਿਰ ’ਤੇ ਪੁਲ ਦੀ ਮੁਰੰਮਤ ਲਈ ਟ੍ਰੈਫਿਕ ਤਬਦੀਲ ਕੀਤਾ
ਨੈਸ਼ਨਲ ਅਥਾਰਟੀ ਆਫ ਇੰਡੀਆ (NHAI) ਨੇ ਜਾਣਕਾਰੀ ਦਿੱਤੀ ਕਿ NH-07 ਦੇ 68 ਕਿਲੋਮੀਟਰ ’ਤੇ ਸਮਾਣਾ-ਭਾਖੜਾ ਮੁੱਖ ਨਹਿਰ ’ਤੇ ਮੁੱਖ ਪੁਲ ਦੇ ਜੋੜ ਖਰਾਬ ਮਿਲੇ ਹਨ ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ। ਇਸ ਮੁਰੰਮਤ ਕਾਰਜ ਕਾਰਨ ਪੁਲ ਦਾ ਇੱਕ ਪਾਸਾ (ਸੰਗਰੂਰ ਤੋਂ ਚੰਡੀਗੜ੍ਹ ਵੱਲ) ਲਗਪਗ 2-3 ਹਫਤਿਆਂ ਲਈ ਵਾਹਨਾਂ ਦੀ ਆਵਾਜਾਈ ਲਈ ਬੰਦ ਰਹੇਗਾ।
ਸੰਗਰੂਰ ਤੋਂ ਆਉਣ ਵਾਲਾ ਟ੍ਰੈਫਿਕ ਪੁਰਾਣੇ NH-07 ਰਾਹੀਂ ਪਸਿਆਣਾ ਪੁਲੀਸ ਸਟੇਸ਼ਨ ਤੱਕ ਤਬਦੀਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪਟਿਆਲਾ-ਸਮਾਣਾ ਰੋਡ ਰਾਹੀਂ ਭਾਖੜਾ ਮੁੱਖ ਨਹਿਰ ਦੇ ਨਾਲ-ਨਾਲ NH-07 ਤੱਕ ਪਹੁੰਚਿਆ ਜਾ ਸਕਦਾ ਹੈ।
NHAI ਦੇ ਸੁਪਰਡੈਂਟ ਇੰਜਨੀਅਰ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਮੁਰੰਮਤ ਵਾਲੀ ਥਾਂ ’ਤੇ ਰੋਡ ਮਾਰਸ਼ਲ, ਡਾਇਵਰਜਨ ਸਾਈਨੇਜ, ਸੁਰੱਖਿਆ ਕੋਨ ਅਤੇ ਰਿਫਲੈਕਟਿਵ ਟੇਪਿੰਗ ਦੀ ਵਿਵਸਥਾ ਕੀਤੀ ਜਾਵੇਗੀ।
ਪੁਲੀਸ ਨੂੰ ਵੀ ਪੁਲ ਨੇੜੇ ਟ੍ਰੈਫਿਕ ਨਿਯੰਤਰਣ ਲਈ ਲੋੜੀਂਦੇ ਕਰਮਚਾਰੀ ਤਾਇਨਾਤ ਕਰਨ ਦੀ ਬੇਨਤੀ ਕੀਤੀ ਗਈ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਾਇਵਰਜਨ ਪਲਾਨ ਦੀ ਪਾਲਣਾ ਕਰਨ ਅਤੇ ਅਸੁਵਿਧਾ ਤੋਂ ਬਚਣ ਲਈ ਅਥਾਰਟੀ ਨਾਲ ਸਹਿਯੋਗ ਕਰਨ।