ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਖਿਡਾਰਨਾਂ ਦੀ ਕਬੱਡੀ ਮੁਕਾਬਲਿਆਂ ਲਈ ਚੋਣ  

ਇਥੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ ਦੀਆਂ ਤਿੰਨ ਲੜਕੀਆਂ ਮਹਿਕਜੋਤ ਕੌਰ, ਸਿਮਰਨਜੀਤ ਕੌਰ ਅਤੇ ਮਹਿਕਦੀਪ ਕੌਰ ਨੇ ਨੈਸ਼ਨਲ ਸਟਾਈਲ ਕਬੱਡੀ ਸਿਲੈਕਸ਼ਨ ਮੁਕਾਬਲੇ ਵਿੱਚੋਂ ਗੋਲਡ ਮੈਡਲ ਅਤੇ 500 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ ਮਹਿਕਜੋਤ ਕੌਰ ਅਤੇ...
ਖਿਡਾਰਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਸ਼ੀਤਲ       
Advertisement

ਇਥੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਛਾਹੜ ਦੀਆਂ ਤਿੰਨ ਲੜਕੀਆਂ ਮਹਿਕਜੋਤ ਕੌਰ, ਸਿਮਰਨਜੀਤ ਕੌਰ ਅਤੇ ਮਹਿਕਦੀਪ ਕੌਰ ਨੇ ਨੈਸ਼ਨਲ ਸਟਾਈਲ ਕਬੱਡੀ ਸਿਲੈਕਸ਼ਨ ਮੁਕਾਬਲੇ ਵਿੱਚੋਂ ਗੋਲਡ ਮੈਡਲ ਅਤੇ 500 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ ਹੈ। ਇਨ੍ਹਾਂ ਵਿੱਚੋਂ ਮਹਿਕਜੋਤ ਕੌਰ ਅਤੇ ਸਿਮਰਨਜੀਤ ਕੌਰ ਨੈਸ਼ਨਲ ਸਟਾਈਲ ਕਬੱਡੀ ਕੰਪਟੀਸ਼ਨ ਲਈ ਚੁਣੀਆਂ ਵੀ ਗਈਆਂ। ਇਸ ਮੌਕੇ ਸਕੂਲ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਨੇ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਦੇ ਪ੍ਰਿੰਸੀਪਲ ਮਨਜੀਤਪਾਲ ਸਿੰਘ ਨੇ ਕਿਹਾ ਕਿ ਸਕੂਲ ਦੀਆਂ ਇਨ੍ਹਾਂ ਤਿੰਨੋਂ ਖਿਡਾਰਨਾਂ ਨੇ ਅਣਥੱਕ ਮਿਹਨਤ ਅਤੇ ਜਜ਼ਬੇ ਨਾਲ ਸਟੇਟ ਲਈ ਚੋਣ ਹਾਸ਼ਲ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ। ਕੋਚ ਸੰਦੀਪ ਕੌਰ ਨੇ ਦੱਸਿਆ ਕਿ 72 ਵੀਆਂ ਖੇਡਾਂ ਲਈ ਪੰਜਾਬ ਐਸੋਸੀਏਸ਼ਨ ਫੈਡਰੇਸ਼ਨ ਵੱਲੋਂ ਪਿੰਡ ਖਾਈ (ਲਹਿਰਾ) ਵਿੱਚ ਲਏ ਗਏ ਟਰਾਇਲ ਵਿੱਚ ਉਕਤ ਤਿੰਨੇ ਖਿਡਾਰਨਾਂ ਦੀ ਸਟੇਟ ਪੱਧਰ ’ਤੇ ਫਰੀਦਕੋਟ ਵਿੱਚ ਹੋ ਰਹੀਆਂ ਖੇਡਾਂ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਸਕੂਲ ਦੇ ਚੈਅਰਮੈਨ ਗੁਰਮੀਤ ਕੌਰ, ਪ੍ਰਿੰਸੀਪਲ ਮਨਜੀਤਪਾਲ ਸਿੰਘ, ਵਾਈਸ ਪ੍ਰਿੰਸੀਪਲ ਸੁਧਾਂਸ਼ੂ ਸ਼ਰਮਾ, ਕੋਚ  ਸੰਦੀਪ ਕੌਰ, ਜਸਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Advertisement
Advertisement
Show comments