ਕੁੱਟਮਾਰ ਮਗਰੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਤਿੰਨ ਹੋਰ ਨਾਮਜ਼ਦ
ਦਿੜ੍ਹਬਾ ਵਿੱਚ ਦੋ ਸਾਲ ਪਹਿਲਾਂ ਕੁੱਟਮਾਰ ਮਗਰੋਂ ਖੁਦਕੁਸ਼ੀ ਕਰ ਚੁੱਕੇ ਜੋਬਨਬੀਰ ਸਿੰਘ ਦੇ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਜੋਬਨਬੀਰ ਦੇ ਪਿਤਾ ਮਾਸਟਰ ਜਗਸੀਰ ਸਿੰਘ ਵਾਸੀ ਪਾਰਸ ਕਲੋਨੀ ਦਿੜ੍ਹਬਾ ਨੇ ਅਦਾਲਤ ਵਿੱਚ ਚੱਲ ਰਹੇ ਕੇਸ ਬਾਰੇ ਦੱਸਿਆ...
Advertisement
ਦਿੜ੍ਹਬਾ ਵਿੱਚ ਦੋ ਸਾਲ ਪਹਿਲਾਂ ਕੁੱਟਮਾਰ ਮਗਰੋਂ ਖੁਦਕੁਸ਼ੀ ਕਰ ਚੁੱਕੇ ਜੋਬਨਬੀਰ ਸਿੰਘ ਦੇ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਜੋਬਨਬੀਰ ਦੇ ਪਿਤਾ ਮਾਸਟਰ ਜਗਸੀਰ ਸਿੰਘ ਵਾਸੀ ਪਾਰਸ ਕਲੋਨੀ ਦਿੜ੍ਹਬਾ ਨੇ ਅਦਾਲਤ ਵਿੱਚ ਚੱਲ ਰਹੇ ਕੇਸ ਬਾਰੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦਾ ਪੁੱਤਰ ਆਪਣੀ ਸਕੂਟਰੀ ’ਤੇ ਸ਼ੇਰੇ ਮਾਰਕੀਟ ਦਿੜ੍ਹਬਾ ਵਿੱਚੋਂ ਲੰਘ ਰਿਹਾ ਸੀ ਤਾਂ ਅਚਾਨਕ ਉਸ ਦੀ ਸਕੂਟਰੀ ਅੱਗੇ ਇੱਕ ਬੱਚਾ ਆ ਗਿਆ ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਪਰ ਇਹ ਦੇਖ ਕੇ ਉੱਥੇ ਮੌਜੂਦ ਵਿਅਕਤੀਆਂ ਨੇ ਜੋਬਨਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ। ਜੋਬਨਪ੍ਰੀਤ ਨੇਬੇਇੱਜ਼ਤੀ ਨਾ ਸਹਾਰਦਿਆਂ ਘਰ ਵਿੱਚ ਖੁਦਕੁਸ਼ੀ ਕਰ ਲਈ।
ਇਸ ਸਬੰਧੀ ਥਾਣਾ ਦਿੜ੍ਹਬਾ ਕੋਲ ਰਿਪੋਰਟ ਦਰਜ ਕਰਨ ਉਪਰੰਤ ਪੁਲੀਸ ਵੱਲੋਂ ਤਿੰਨ ਵਿਅਕਤੀ ਤਾਂ ਨਾਮਜ਼ਦ ਕਰ ਲਏ ਸਨ ਪਰ ਕੁੱਟਮਾਰ ਵਿੱਚ ਸ਼ਾਮਲ ਕੁੱਝ ਵਿਅਕਤੀ ਅਜੇ ਬਾਹਰ ਹੀ ਫਿਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪਿਛਲੇ ਸਾਲਾਂ ਤੋਂ ਇਨਸਾਫ ਲਈ ਮੰਗ ਕਰ ਰਿਹਾ ਸੀ ਜਿਸ ’ਤੇ ਸੀਨੀਅਰ ਕਪਤਾਨ ਪੁਲੀਸ ਸੰਗਰੂਰ ਦੇ ਹੁਕਮ ’ਤੇ ਸਿੱਟ ਜਾਂਚ ਉਪਰੰਤ ਬਲਦੇਵ ਸਿੰਘ ਵਾਸੀ ਪਿੰਡ ਬਰਾਸ ਜ਼ਿਲ੍ਹਾ ਪਟਿਆਲਾ, ਹਰਦੀਪ ਸਿੰਘ ਵਾਸੀ ਪਿੰਡ ਘਨੋੜ ਜੱਟਾਂ ਅਤੇ ਗੁਰਪ੍ਰੀਤ ਸਿੰਘ ਉਰਫ ਰਾਜੂ ਵਾਸੀ ਪਿੰਡ ਤੂਰਬੰਨਜਾਰਾ ਜ਼ਿਲ੍ਹਾ ਸੰਗਰੂਰ ਸਮੇਤ ਸਵਿਫਟ ਕਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਦਿੜ੍ਹਬਾ ਦੇ ਡੀਐੱਸਪੀ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਸਿੱਟ ਬਣੀ ਸੀ ਜਿਨ੍ਹਾਂ ਦੀ ਜਾਂਚ ਪੜਤਾਲ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕੁੱਝ ਵਿਅਕਤੀਆਂ ਨੂੰ ਪਹਿਲਾਂ ਨਾਮਜ਼ਦ ਕਰਨ ਉਪਰੰਤ ਗ੍ਰਿਫਤਾਰ ਕੀਤਾ ਗਿਆ ਸੀ।
Advertisement
Advertisement