ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਢੇ ਤਿੰਨ ਕਿਲੋਮੀਟਰ ਸੜਕ ਦਾ ਕੰਮ ਨਾ ਕਰਵਾ ਸਕੇ ਤਿੰਨ ਵਿਧਾਇਕ

ਨੌਜਵਾਨਾਂ ਨੇ ਸੜਕ ’ਤੇ ਖੱਡੇ ਭਰਨ ਦਾ ਬੀੜਾ ਚੁੱਕਿਆ
Advertisement
ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਸਮਾਣਾ ਤੋਂ ਧਨੇਠਾ ਇਤਿਹਾਸਿਕ ਗੁਰਦੁਆਰਾ ਗੜੀ ਨਜੀਰ ਨੂੰ ਜਾਂਦੀ ਸੜਕ ’ਤੇ ਪਏ ਖੱਡਿਆਂ ਤੋਂ ਪਿੰਡ ਧਨੇਠਾ ਦੇ ਸੈਂਕੜੇ ਨੌਜਵਾਨਾਂ ਨੇ ਬਾਬਾ ਬਲਵੀਰ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਵਿੱਚ ਖੱਡਿਆਂ ਨੂੰ ਕੰਕਰੀਟ ਨਾਲ ਭਰ ਕੇ ਸੜਕ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ।

ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ, ਜਗਜੀਤ ਸਿੰਘ, ਸਰਜੀਤ ਸਿੰਘ, ਜਸਮੇਰ ਸਿੰਘ ਤੇ ਹਰਨੈਲ ਸਿੰਘ ਨੇ ਦੱਸਿਆ ਕਿ ਇਹ ਸੜਕ ਪਿਛਲੇ ਇੱਕ ਸਾਲ ਤੋਂ ਡੂੰਘੇ-ਡੂੰਘੇ ਖੱਡਿਆਂ ਕਾਰਨ ਆਪਣੀ ਹੋਂਦ ਖਤਮ ਕਰ ਚੁੱਕੀ ਸੀ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਸਨ। ਪਿਛਲੇ ਦਿਨੀਂ ਖੱਡਿਆਂ ਕਾਰਨ ਵਾਪਰੇ ਹਾਦਸੇ ’ਚ ਇੱਕ ਬਿਰਧ ਮਾਤਾ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਪਿੰਡ ਧਨੇਠਾ ਦੇ ਸੈਂਕੜੇ ਨੌਜਵਾਨਾਂ ਨੇ ਗੁਹਲਾ (ਹਰਿਆਣਾ) ਸਮਾਣਾ ਤੇ ਸ਼ਤਰਾਣਾ ਦੇ ਵਿਧਾਇਕਾਂ ਨੂੰ ਮਿਲ ਕੇ ਮਹਿਜ਼ ਸਾਡੇ ਤਿੰਨ ਕਿਲੋਮੀਟਰ ਦਾ ਇਹ ਸੜਕ ਦਾ ਟੋਟਾ ਬਣਾਉਣ ਦੀ ਮੰਗ ਕੀਤੀ। ਤਿੰਨਾਂ ਵਿਧਾਇਕਾਂ ਨੇ ਭਰੋਸਾ ਦੇਣ ਤੋਂ ਸਿਵਾਏ ਅੱਗੇ ਕੁਝ ਨਹੀਂ ਕੀਤਾ। ਇਸ ਮਗਰੋਂ ਨੌਜਵਾਨਾਂ ਨੇ ਆਪਣੇ ਤੌਰ ’ਤੇ ਲੋਕਾਂ ਦੀ ਮਦਦ ਨਾਲ ਉਗਰਾਹੀ ਕਰਕੇ ਐਤਵਾਰ ਸਵੇਰ ਤੋਂ ਸੜਕ ਦੀ ਆਵਾਜਾਈ ਬੰਦ ਕਰਕੇ ਮਿਕਸ ਕੰਕਰੀਟ ਨਾਲ ਖੱਡੇ ਭਰਨੇ ਸ਼ੁਰੂ ਕੀਤੇ ਹੋਏ ਹਨ।

Advertisement

 

Advertisement
Show comments