ਤਿੰਨ ਰੋਜ਼ਾ ਚੈਕਅੱਪ ਕੈਂਪ ਭਲਕ ਤੋਂ
ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਮਰਹੂਮ ਸੰਤ ਰਾਮ ਸਿੰਗਲਾ ਦੀ ਯਾਦ ਵਿਚ ਪਿੰਡ ਨਮਾਦਿਆਂ ਦੇ ਮਸ਼ਹੂਰ ਗੂਗਾ ਮਾੜੀ ਮੇਲੇ ਮੌਕੇ 14, 15 ਅਤੇ 16 ਸਤੰਬਰ ਨੂੰ ਅੱਖਾਂ, ਚਮੜੀ, ਮੈਡੀਸਨ ਅਤੇ ਹੱਡੀਆਂ ਦਾ ਮੈਗਾ ਕੈਂਪ ਲਗਾਇਆ ਜਾਵੇਗਾ।...
Advertisement
ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਮਰਹੂਮ ਸੰਤ ਰਾਮ ਸਿੰਗਲਾ ਦੀ ਯਾਦ ਵਿਚ ਪਿੰਡ ਨਮਾਦਿਆਂ ਦੇ ਮਸ਼ਹੂਰ ਗੂਗਾ ਮਾੜੀ ਮੇਲੇ ਮੌਕੇ 14, 15 ਅਤੇ 16 ਸਤੰਬਰ ਨੂੰ ਅੱਖਾਂ, ਚਮੜੀ, ਮੈਡੀਸਨ ਅਤੇ ਹੱਡੀਆਂ ਦਾ ਮੈਗਾ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅੱਪ ਕਰਨਗੇ। ਉਨ੍ਹਾਂ ਦੱਸਿਆ ਕਿ ਅੱਖਾਂ ਦਾ ਚੈਕਅੱਪ ਕਰਨ ਉਪਰੰਤ ਮਰੀਜਾਂ ਦੇ ਲੈਂਜ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
Advertisement