ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਾਈਵੇਟ ਕੰਪਨੀ ਦੇ ਗੁਦਾਮਾਂ ’ਚ ਇੱਕ ਮਹੀਨੇ ਅੰਦਰ ਪਰਾਲੀ ਨੂੰ ਤੀਜੀ ਵਾਰ ਲੱਗੀ ਅੱਗ

ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਹੋਵੇ ਜਾਂਚ - ਜਲੂਰ
ਘਟਨਾ ਦੀਆਂ ਤਸਵੀਰਾਂ।
Advertisement

ਹਲਕੇ ਦੇ ਪਿੰਡ ਖੰਡੇਬਾਦ ਅਤੇ ਭੂਟਾਲ ਕਲਾਂ ਦੇ ਨਜ਼ਦੀਕ ਲੱਗੀ ਪ੍ਰਾਈਵੇਟ ਕੰਪਨੀ ਦੀ ਫੈਕਟਰੀ ਜੋ ਪਰਾਲੀ ਤੋਂ ਸੀਐਨਜੀ ਗੈਸ ਤਿਆਰ ਕਰਦੀ ਹੈ, ਦੇ ਲਹਿਰਾ ਪਾਤੜਾਂ ਰੋਡ ’ਤੇ ਪਿੰਡ ਲਹਿਲ ਖੁਰਦ ਨੇੜੇ ਬਣਾਏ ਇੱਕ ਵੱਡੇ ਗੁਦਾਮ (ਜਿੱਥੇ ਪਰਾਲੀ ਤੋਂ ਗੱਠਾਂ ਤਿਆਰ ਕਰਕੇ ਰੱਖੀਆਂ ਜਾਂਦੀਆਂ ਹਨ) ਵਿੱਚ ਹਜ਼ਾਰਾਂ ਗੱਠਾਂ ਨੂੰ ਲੱਗੀ ਅੱਗ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

Advertisement

ਮੌਕੇ ’ਤੇ ਦੇਖਿਆ ਗਿਆ ਕਿ ਇਸ ਡੰਪ ਵਿੱਚ ਹਜ਼ਾਰਾਂ ਗੱਠਾਂ ਨੂੰ ਅੱਗ ਲੱਗੀ ਹੋਈ ਸੀ , ਬੀਤੇ ਦਿਨ ਅੱਗ ਦੀਆਂ ਨਿਕਲ ਰਹੀਆਂ ਲੰਮੀਆਂ ਲੰਮੀਆਂ ਲਾਟਾਂ ਤੋਂ ਸਪੱਸ਼ਟ ਹੁੰਦਾ ਸੀ ਕਿ ਅੱਗ ਨੂੰ ਬੁਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ, ਉਕਤ ਕੰਪਨੀ ਦੇ ਗੁਦਾਮਾਂ ’ਚ ਵਾਰ ਵਾਰ ਅੱਗ ਲੱਗਣ ਨਾਲ ਹਜ਼ਾਰਾਂ ਗੱਠਾਂ ਪਰਾਲੀ ਦੀਆਂ ਸੜਨ ਕਰਕੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਕੰਪਨੀ ਦੇ ਗੁਦਾਮਾਂ ’ਚ ਅੱਗ ਲੱਗਣ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ ) ਦੇ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ ਨੇ ਕਿਹਾ ਕਿ ਸਰਕਾਰ , ਸੈਟੇਲਾਈਟ, ਪ੍ਰਸ਼ਾਸਨ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਜ਼ਾਰਾਂ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਦਿਖਾਈ ਨਹੀਂ ਦੇ ਰਹੀ, ਪਰ ਜਦੋਂ ਕਿਤੇ ਕਿਸਾਨ ਦੇ ਖੇਤ ਵਿੱਚ ਅੱਗ ਲੱਗੀ ਹੁੰਦੀ ਹੈ ਤਾਂ ਕਿਸਾਨਾਂ ਵਿਰੁੱਧ ਪਰਚੇ ਦਰਜ ਹੁੰਦੇ ,ਜੁਰਮਾਨੇ ਕੀਤੇ ਜਾਂਦੇ ਹਨ ।

ਉਨਾਂ ਉਕਤ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਜਾਂਚ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

Advertisement
Tags :
Fire in warehouseFire incidentsFire preventionIndustrial fireMultiple firesPrivate company fireProperty damageSafety hazardStraw fireWarehouse fire
Show comments