ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜੇ
ਦਿੜ੍ਹਬਾ ਵਿੱਚ ਲੰਘੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਇੱਕ ਦੁਕਾਨ ਵਿੱਚੋਂ 15 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਹੈ। ਮਨੋਜ ਕੁਮਾਰ ਗਰਗ ਨੇ ਦੱਸਿਆ ਕਿ ਉਸ ਦੀ ਪਤਨੀ ਡਾ. ਸ਼ਕਤੀ ਹੋਮਿਓਪੈਥੀ ਦਾ ਕਲੀਨਿਕ ਚਲਾਉਂਦੀ ਹੈ। ਉਹ...
Advertisement
ਦਿੜ੍ਹਬਾ ਵਿੱਚ ਲੰਘੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਇੱਕ ਦੁਕਾਨ ਵਿੱਚੋਂ 15 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਹੈ। ਮਨੋਜ ਕੁਮਾਰ ਗਰਗ ਨੇ ਦੱਸਿਆ ਕਿ ਉਸ ਦੀ ਪਤਨੀ ਡਾ. ਸ਼ਕਤੀ ਹੋਮਿਓਪੈਥੀ ਦਾ ਕਲੀਨਿਕ ਚਲਾਉਂਦੀ ਹੈ। ਉਹ ਤੇ ਉਸ ਨੇ ਜਦੋਂ ਸਵੇਰੇ ਆਪਣੇ ਕਲੀਨਿਕ ’ਤੇ ਆ ਕੇ ਦੇਖਿਆ ਤਾਂ ਜਿੰਦੇ ਟੁੱਟੇ ਪਏ ਸਨ ਅਤੇ ਜਦੋਂ ਅੰਦਰ ਚੈੱਕ ਕੀਤਾ ਗਿਆ ਤਾਂ ਲੌਕਰ ਵਿੱਚ ਪਏ 15 ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਦੱਸਿਆ ਅਨਾਜ ਮੰਡੀ ਵਿੱਚ ਵੀ ਦੋ ਦੁਕਾਨਾਂ ਜਿਨ੍ਹਾਂ ਵਿੱਚੋਂ ਕਨਫੈਕਸ਼ਨਰੀ ਅਤੇ ਇੱਕ ਪੈਸਟੀਸਾਈਡ ਦੀ ਦੁਕਾਨ ਹੈ, ਦੇ ਜਿੰਦਰੇ ਵੀ ਟੁੱਟੇ ਪਏ ਸਨ ਪਰ ਉਨ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦਿੜ੍ਹਬਾ ਥਾਣੇ ਦੇ ਐੱਸਐੱਚਓ ਕਮਲਦੀਪ ਸਿੰਘ ਨੇ ਦੱਸਿਆ ਕਿ ਦੋ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਜਦ ਇੱਕ ’ਚੋਂ ਨਕਦੀ ਚੋਰੀ ਹੋਈ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement