ਸੰਗਰੂਰ ਡਿਵੀਜ਼ਨ ਦੇ ਡਾਕਘਰਾਂ ’ਚ ਅੱਜ ਨਹੀਂ ਹੋਵੇਗਾ ਲੈਣ-ਦੇਣ
ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏਪੀਟੀ ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਸ ਅੱਪਗ੍ਰੇਡ ਪ੍ਰਣਾਲੀ ਨੂੰ ਚਾਰ ਅਗਸਤ ਤੋਂ ਸੰਗਰੂਰ ਡਿਵੀਜ਼ਨ ਦੇ ਅਧੀਨ ਸਾਰੇ ਡਾਕ ਘਰਾਂ ’ਚ ਲਾਗੂ ਕੀਤਾ ਜਾਵੇਗਾ। ਇਸ ਪਲੇਟਫਾਰਮ ’ਤੇ ਸੁਰੱਖਿਅਤ...
Advertisement
ਡਾਕ ਵਿਭਾਗ ਵੱਲੋਂ ਡਿਜੀਟਲ ਬਦਲਾਅ ਦੀ ਲੜੀ ਹੇਠ ਏਪੀਟੀ ਐਪਲੀਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ। ਇਸ ਅੱਪਗ੍ਰੇਡ ਪ੍ਰਣਾਲੀ ਨੂੰ ਚਾਰ ਅਗਸਤ ਤੋਂ ਸੰਗਰੂਰ ਡਿਵੀਜ਼ਨ ਦੇ ਅਧੀਨ ਸਾਰੇ ਡਾਕ ਘਰਾਂ ’ਚ ਲਾਗੂ ਕੀਤਾ ਜਾਵੇਗਾ। ਇਸ ਪਲੇਟਫਾਰਮ ’ਤੇ ਸੁਰੱਖਿਅਤ ਅਤੇ ਸੁਚੱਜੇ ਬਦਲਾਅ ਯਕੀਨੀ ਬਣਾਉਣ ਲਈ ਦੋ ਅਗਸਤ ਨੂੰ ਨਿਸਚਿਤ ਡਾਊਨਟਾਈਮ ਰੱਖਿਆ ਗਿਆ ਹੈ। ਇਸ ਦਿਨ ਕੋਈ ਵੀ ਜਨਤਕ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਇਹ ਅਸਥਾਈ ਸੇਵਾਵਾਂ ਦੀ ਰੋਕਥਾਮ ਡਾਟਾ ਮਾਈਗ੍ਰੇਸ਼ਨ, ਸਿਸਟਮ ਵੈਰੀਫਿਕੇਸ਼ਨ ਅਤੇ ਕਨਫੀਗਿਰੇਸ਼ਨ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ ਤਾਂ ਕਿ ਨਵਾਂ ਸਿਸਟਮ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਲੂ ਕੀਤਾ ਜਾ ਸਕੇ। ਵਿਭਾਗ ਵੱਲੋਂ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਆਪਣੇ ਆਉਣ ਦੀ ਯੋਜਨਾ ਪਹਿਲਾਂ ਦਰਜ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Advertisement
Advertisement