ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੁੱਗੀਆਂ-ਝੌਂਪੜੀਆਂ ’ਤੇ ਪੀਲਾ ਪੰਜਾ ਚੱਲਿਆ

ਪ੍ਰਸ਼ਾਸਨ ਵੱਲੋਂ ਸਥਾਨਕ ਟਰੱਕ ਯੂਨੀਅਨ ਨੇੜੇ ਸਰਕਾਰੀ ਕਾਲਜ ਤੇ ਪੰਜਾਬ ਸਰਕਾਰ ਦੀ 32 ਕਨਾਲ ਜ਼ਮੀਨ ’ਤੇ ਬਣੀਆਂ ਝੁੱਗੀਆਂ ਨੂੰ ਅੱਜ ਭਾਰੀ ਪੁਲੀਸ ਬਲ, ਡਿਊਟੀ ਮੈਜਿਸਟ੍ਰੇਟ ਸਮੇਤ ਨਗਰ ਕੌਂਸਲ, ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਟਾਇਆ ਗਿਆ। ਝੁੱਗੀ -ਝੌਂਪੜੀਆਂ ਵਾਲਿਆਂ...
ਮਹਿਲਾ ਰੋਸ ਜ਼ਾਹਿਰ ਕਰਦੀਆਂ ਹੋਈਆਂ।
Advertisement
ਪ੍ਰਸ਼ਾਸਨ ਵੱਲੋਂ ਸਥਾਨਕ ਟਰੱਕ ਯੂਨੀਅਨ ਨੇੜੇ ਸਰਕਾਰੀ ਕਾਲਜ ਤੇ ਪੰਜਾਬ ਸਰਕਾਰ ਦੀ 32 ਕਨਾਲ ਜ਼ਮੀਨ ’ਤੇ ਬਣੀਆਂ ਝੁੱਗੀਆਂ ਨੂੰ ਅੱਜ ਭਾਰੀ ਪੁਲੀਸ ਬਲ, ਡਿਊਟੀ ਮੈਜਿਸਟ੍ਰੇਟ ਸਮੇਤ ਨਗਰ ਕੌਂਸਲ, ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਟਾਇਆ ਗਿਆ। ਝੁੱਗੀ -ਝੌਂਪੜੀਆਂ ਵਾਲਿਆਂ ਮੁਤਾਬਕ ਉਨ੍ਹਾਂ ਦੇ ਜਗ੍ਹਾ ਦੇ ਪਤੇ ’ਤੇ ਵੋਟਰ ਕਾਰਡ ਤੇ ਆਧਾਰ ਕਾਰਡ ਬਣੇ ਹੋਏ ਹਨ। ਉਹ ਪਿਛਲੇ 25 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦੇ ਬੱਚੇ ਵੱਖ ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਬਿਜਲੀ ਦੇ ਕੁਨੈਕਸ਼ਨ ਵੀ ਹਨ ਪਰ ਅੱਜ ਪ੍ਰਸ਼ਾਸਨ ਨੇ ਜਿਸ ਢੰਗ ਨਾਲ ਉਨ੍ਹਾਂ ਨੂੰ ਬਿਨਾਂ ਸਮਾਂ ਦਿੱਤੇ ਉਨ੍ਹਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਜੇਸੀਬੀ ਮਸ਼ੀਨ ਨਾਲ ਹਟਾ ਦਿੱਤਾ ਹੈ। ਡਿਊਟੀ ਮੈਜਿਸਟ੍ਰੇਟ ਗੁਰਮੀਤ ਕੁਮਾਰ ਬਾਂਸਲ ਨੇ ਕਿਹਾ ਕਿ ਜ਼ਮੀਨ ਨੂੰ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਦੇ ਹੁਕਮਾਂ ’ਤੇ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਝੁੱਗੀਆਂ ਵਾਲਿਆਂ ਨੂੰ ਝੁੱਗੀਆਂ ਚੁੱਕਣ ਲਈ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਨ੍ਹਾਂ ਨੇ ਜਗ੍ਹਾ ਖ਼ਾਲੀ ਨਹੀਂ ਕੀਤੀ। 

Advertisement
Advertisement
Show comments