ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਰਤੀ ਕਿਸਾਨ ਯੂਨੀਅਨ ਦੇ ਸੰਘਰਸ਼ ਨੂੰ ਬੂਰ ਪਿਆ

ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਦਾ ਕੰਮ ਸ਼ੁਰੂ; ਪਿੰਡ ਵਾਸੀ ਹੋਏ ਬਾਗੋਬਾਗ
ਘਨੌਰ ਕਲਾਂ-ਕਲੇਰਾਂ ਸੜਕ ਦਾ ਅਧੂਰਾ ਕੰਮ ਮੁੜ ਸ਼ੁਰੂ ਹੋਣ ਮੌਕੇ ਕਿਸਾਨ ਆਗੂ।
Advertisement

ਬੀਰਬਲ ਰਿਸ਼ੀ

ਸ਼ੇਰਪੁਰ, 18 ਜੁਲਾਈ

Advertisement

ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਨੂੰ ਪੂਰਾ ਕਰਵਾਉਣ ਲਈ ਚੱਲ ਰਹੇ ਸੰਘਰਸ਼ ਅੱਗੇ ਝੁਕਦਿਆਂ ਪੰਚਾਇਤੀ ਰਾਜ ਵਿਭਾਗ ਨੇ ਆਖਿਰ ਅੱਜ ਬਾਅਦ ਦੁਪਹਿਰ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਨਾਲ ਪਿੰਡ ਘਨੌਰ ਕਲਾਂ ਤੇ ਕਲੇਰਾਂ ਦੇ ਲੋਕ ਬਾਗੋਬਾਗ ਹਨ। ਜ਼ਿਕਰਯੋਗ ਹੈ ਘਨੌਰ ਕਲਾਂ-ਕਲੇਰਾਂ ਸੜਕ ਦਾ ਅਧੂਰੇ ਕੰਮ ਸਬੰਧੀ ‘ਪੰਜਾਬੀ ਟ੍ਰਬਿਿਊਨ’ ਨੇ ਇਹ ਮੁੱਦਾ ਲਗਾਤਾਰ ਪ੍ਰਮੁੱਖਤਾ ਨਾਲ ਚੁੱਕਿਆ ਹੋਇਆ ਸੀ ਜਦੋਂ ਕਿ ਇਸ ਤੋਂ ਕਈ ਮਹੀਨੇ ਪਹਿਲਾਂ ਕਲੇਰਾਂ ਵਾਲੀ ਸਾਈਡ ਬਣ ਚੁੱਕੇ ਸੜਕ ਦੇ ਡੇਢ ਕਿੱਲੋਮੀਟਰ ਟੋਟੇ ਦੇ ਮਹਿਜ਼ ਛੇ ਮਹੀਨਿਆਂ ਅੰਦਰ ਟੁੱਟ ਜਾਣ ਦੀ ਮੁੱਦਾ ਵੀ ‘ਪੰਜਾਬੀ ਟ੍ਰਬਿਿਊਨ’ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਮਗਰੋਂ ਹੀ ਸਬੰਧਤ ਠੇਕੇਦਾਰ ਨੂੰ ਸੜਕ ’ਤੇ ਪਏ ਟੋਇਆਂ ’ਤੇ ਲੁੱਕ ਪਵਾਉਣ ਲਈ ਮਜਬੂਰ ਹੋਣਾ ਪਿਆ ਸੀ। ਗੁਰਦੁਆਰਾ ਕਮੇਟੀ ਘਨੌਰ ਕਲਾਂ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ, ਸੇਵਾਮੁਕਤ ਐੱਸਡੀਓ ਸੁਖਚੈਨ ਸਿੰਘ ਕਲੇਰਾਂ, ਕਿਸਾਨ ਆਗੂ ਗੁਰਮੀਤ ਸਿੰਘ ਘਨੌਰ, ਹਰਬੰਸ ਸਿੰਘ, ਗੁਰਜੀਵਨ ਸਿੰਘ ਜੀਨਾ ਨੇ ਸੜਕ ਦਾ ਕੰਮ ਸ਼ੁਰੂ ਹੋਣ ਦੀ ਕਾਰਵਾਈ ਨੂੰ ਕਿਸਾਨ ਏਕੇ ਦੀ ਜਿੱਤ ਗਰਦਾਨਿਆ। ਉਨ੍ਹਾਂ ਸੰਘਰਸ਼ ਲੜਨ ਵਾਲੀ ਕਿਸਾਨ ਜਥੇਬੰਦੀ ਕੇਕੇਯੂ ਅਤੇ ਮੀਡੀਆ ਦਾ ਉਚੇਚਾ ਧੰਨਵਾਦ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਜ਼ਿਲ੍ਹਾ ਆਗੂ ਚਮਕੌਰ ਸਿੰਘ ਹਥਨ, ਬਲਾਕ ਪ੍ਰਧਾਨ ਮੇਹਰ ਸਿੰਘ ਈਸਾਪੁਰ, ਸੇਵਾਮੁਕਤ ਐੱਸਡੀਓ ਸੁਖਚੈਨ ਸਿੰਘ ਕਲੇਰਾਂ ਨੇ ਸਬੰਧਤ ਸੜਕ ਦਾ ਦੌਰਾ ਕੀਤਾ। ਆਗੂਆਂ ਨੇ ਕੁੰਭੜਵਾਲ-ਰੰਗੀਆਂ ਟੁੱਟੀ ਸੜਕ ਨੂੰ ਠੀਕ ਕਰਨ, ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਵਿੱਚ ਅਧੂਰਾ ਕੰਮ ਤੁਰੰਤ ਪੂਰਾ ਕਰਨ ਲਈ ਪੰਚਾਇਤੀ ਰਾਜ ਵਿਭਾਗ ਨੂੰ ਸੁਝਾਅ ਦਿੱਤਾ।

Advertisement
Tags :
ਸੰਘਰਸ਼ਕਿਸਾਨਕਿਰਤੀਯੂਨੀਅਨ