ਵਿਗਿਆਨਕ ਤੇ ਵੈੱਲਫੇਅਰ ਕਲੱਬ ਨੇ ਬੂਟੇ ਲਾਏ
ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵੱਲੋਂ ਗੁਰੂ ਨਾਨਕ ਫੁਲਵਾੜੀ ਅਮਰਗੜ੍ਹ ਵਿੱਚ ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਅਗਵਾਈ ਹੇਠ ਬੂਟੇ ਲਗਾ ਕੇ ਕਲੱਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ ਨੇ ਦੱਸਿਆ ਕਿ 17 ਸਾਲ ਦਾ ਸਫ਼ਰ...
Advertisement
ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵੱਲੋਂ ਗੁਰੂ ਨਾਨਕ ਫੁਲਵਾੜੀ ਅਮਰਗੜ੍ਹ ਵਿੱਚ ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਅਗਵਾਈ ਹੇਠ ਬੂਟੇ ਲਗਾ ਕੇ ਕਲੱਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ ਨੇ ਦੱਸਿਆ ਕਿ 17 ਸਾਲ ਦਾ ਸਫ਼ਰ ਤੈਅ ਕਰਦਿਆਂ ਹੁਣ ਤੱਕ 79 ਖ਼ੂਨਦਾਨ ਕੈਂਪ, 84 ਅੱਖਾਂ ਦਾਨ, 2 ਸਰੀਰ ਦਾਨ, ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਉਣ ਤੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਨੇ 105 ਵਾਰ ਖੂਨਦਾਨ ਕੀਤਾ ਹੈ। ਇਸ ਮੌਕੇ ਮਨਜੀਤ ਸਿੰਘ ਅਮਰਗੜ੍ਹ ,ਹਰਪ੍ਰੀਤ ਸਿੰਘ ਸਿਆਣ, ਗੁਰਪ੍ਰੀਤ ਸਿੰਘ ਈਸੀ, ਗੁਰਜੀਤ ਸਿੰਘ ਬੁਰਜ ਅਤੇ ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ ਮੌਜੂਦ ਸਨ।
Advertisement
Advertisement