ਬਾਲ ਮੇਲੇ ’ਚ ਪੇਸ਼ਕਾਰੀਆਂ ਨੇ ਮਨ ਮੋਹਿਆ
ਬੱਚਿਆਂ ਦੇ ਖੇਡ, ਮਾਡਲ ਪ੍ਰਦਰਸ਼ਨੀ ਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ
Advertisement
ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਵਿੱਚ ਬਾਲ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਰਸਵਤੀ ਵੰਦਨਾ, ਗਣੇਸ਼ ਵੰਦਨਾ ਤੇ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ। ਸਮਾਗਮ ਦੌਰਾਨ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਅਤੇ ਆਪਣੀ ਸਿਰਜਣਾਤਮਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਐੱਸ ਡੀ ਐੱਮ ਮੂਨਕ ਸੂਬਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਰੇਸ਼ ਮਿੱਤਲ ਨੇ ਕੀਤੀ ਅਤੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਬੱਚਿਆਂ ਦੇ ਖੇਡ, ਮਾਡਲ ਪ੍ਰਦਰਸ਼ਨੀ ਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ। ਸਕੂਲ ਅਧਿਆਪਕਾ ਕਲਪਨਾ ਸੈਣੀ ਕਵਿਤਾ, ਵੀਰੇਂਦਰ, ਮੀਨਾਕਸ਼ੀ ਅਤੇ ਸੰਦੀਪ ਨੇ ਸਟੇਜ ਦਾ ਸੰਚਾਲਨ ਕੀਤਾ, ਜਦੋਂ ਕਿ ਵਿਦਿਆਰਥਣਾਂ ਹਰਸਿਮਰਤ, ਜਸਲੀਨ, ਜੈਸਮੀਨ, ਖਿਆਤੀ ਅਤੇ ਅਰਸ਼ਪ੍ਰੀਤ ਨੇ ਸਹਾਇਤਾ ਕੀਤੀ। ਸਮਾਗਮ ਵਿੱਚ ਨਗਰ ਕੌਂਸਲ ਜਾਖਲ ਦੀ ਸਾਬਕਾ ਪ੍ਰਧਾਨ ਕਰਤੀ ਮਿੱਤਲ, ਰਾਧੇਸ਼ਿਆਮ ਮਿੱਤਲ, ਰਾਹੁਲ ਮਿੱਤਲ ਅਤੇ ਵਿਕਾਸ ਕਾਂਸਲ ਮੌਜੂਦ ਸਨ।
Advertisement
ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨਾਂ ਨੇ ਸਿੱਖਿਆ, ਖੇਡਾਂ ਤੇ ਸੋਸ਼ਲ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਆ।
Advertisement
