ਲਹਿਰਾਗਾਗਾ ਦੇ ਲੋਕ ਮੇਰਾ ਪਰਿਵਾਰ: ਭੱਠਲ
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਹਲਕ ਲਹਿਰਾਗਾਗਾ ਦੇ ਲੋਕਾਂ ਦਾ ਸਾਡੇ ਪਰਿਵਾਰ ਪ੍ਰਤੀ ਪਿਆਰ ਅਤੇ ਸਨੇਹ ਦੇਖਦਿਆਂ ਉਨ੍ਹਾਂ ਨੂੰ ਆਪਣੇ ਵੱਜੀ ਸੱਟ ਦਾ ਦਰਦ ਮਹਿਸੂਸ ਹੀ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਦਾ ਪੈਰ ਫਿਸਲ ਜਾਣ ਕਰਕੇ ਡਿੱਗ ਜਾਣ ਕਾਰਨ ਉਹਨਾਂ ਦੀ ਸੱਜੀ ਬਾਂਹ ਟੁੱਟ ਗਈ ਸੀ। ਇਹ ਖਬਰ ਮੀਡੀਆ ਵਿੱਚ ਨਸਰ ਹੋਣ ਮਗਰੋਂ ਵੱਡੀ ਗਿਣਤੀ ਲੋਕ ਰੋਜ਼ਾਨਾ ਉਨ੍ਹਾਂ ਨੂੰ ਲਹਿਰੇ ਕੋਠੀ ਵਿੱਚ ਮਿਲਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਲਹਿਰਾਗਾਗਾ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਅਤੇ ਇਹੀ ਉਨ੍ਹਾਂ ਦੀ ਸੱਚੀ ਕਮਾਈ ਹੈ। ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਤੰਦਰੁਸਤ, ਠੀਕ ਅਤੇ ਚੜ੍ਹਦੀ ਕਲਾ ਵਿੱਚ ਹਨ। ਇਸ ਮੌਕੇ ਪਵਨ ਕੁਮਾਰ ਗਿੱਲ ਬਨਾਰਸੀ, ਬਲਿੰਦਰ ਸਿੰਘ ਕਰੋਦਾ, ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਰਾਜਿੰਦਰ ਸਿੰਘ ਰਾਜਾ ਬੀਰ ਕਲਾ, ਪੋਲੋਜੀਤ ਸਿੰਘ ਮਕਰੋੜ ਸਾਹਿਬ, ਜਿਲੇ ਸਿੰਘ ਸਰਪੰਚ ਬੁਸਹਰਾ, ਪਰਵੀਨ ਸਿੰਘ ਰੋਡਾ, ਸਤਪਾਲ ਫੌਜੀ, ਕੁਲਵੰਤ ਸਿੰਘ, ਗੁਰੀ ਭਾਈਕੀ ਪਿਸ਼ੋਰ, ਸੁਖਜਿੰਦਰ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਭੋਲਾ ਪ੍ਰਧਾਨ, ਇੰਦਰਜੀਤ ਸਿੰਘ ਬੇਦੀ, ਜਸ ਪੇਟਰ, ਮੋਹਣ ਗਿਰ, ਕਰਣ ਬਸਹਿਰਾ, ਕੁਲਵੰਤ ਸਿੰਘ ਸਰਪੰਚ ਨਵਾਗਾਓਂ ਆਦਿ ਮੌਜੂਦ ਸਨ।