ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁੱਕਣਵਾਲ ਦੀ ਪੰਚਾਇਤ ਨੇ ਪਿੰਡ ਨੂੰ ਤੰਬਾਕੂ ਮੁਕਤ ਐਲਾਨਿਆ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 9 ਅਗਸਤ ਸਿਵਲ ਸਰਜਨ ਮਾਲੇਰਕੋਟਲਾ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕਮ ਨੋਡਲ ਅਫ਼ਸਰ ਡਾ. ਪੁਨੀਤ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਚੱਲ ਰਹੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸੀਨੀਅਰ ਮੈਡੀਕਲ...
ਤੰਬਾਕੂ ਮੁਕਤ ਸੂਚਕ ਪੀਲੀ ਪੱਟੀ ਕੋਲ ਖੜ੍ਹੀ ਪਿੰਡ ਦੀ ਪੰਚਾਇਤ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 9 ਅਗਸਤ

Advertisement

ਸਿਵਲ ਸਰਜਨ ਮਾਲੇਰਕੋਟਲਾ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕਮ ਨੋਡਲ ਅਫ਼ਸਰ ਡਾ. ਪੁਨੀਤ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਚੱਲ ਰਹੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਗਰਗ ਦੇ ਹੁਕਮਾਂ ’ਤੇ ਪਿੰਡ ਬੁੱਕਣਵਾਲ ਨੂੰ ਤੰਬਾਕੂ ਮੁਕਤ ਪਿੰਡ ਐਲਾਨਿਆ ਗਿਆ ਹੈ। ਬੀਈਈ ਹਰਪ੍ਰੀਤ ਕੌਰ ਤੇ ਰਾਜੇਸ਼ ਰਿਖੀ ਨੇ ਦੱਸਿਆ ਕਿ ਸਿਹਤ ਬਲਾਕ ਪੰਜਗਰਾਈਆਂ ਵਿੱਚੋਂ ਇਹ ਪਹਿਲ ਪੰਚਾਇਤ ਨੂੰ ਪ੍ਰੇਰਿਤ ਕਰਨ ’ਤੇ ਹੋਈ ਹੈ। ਸਰਪੰਚ ਹਰਮਨ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਸਿਹਤ ਕਰਮਚਾਰੀਆਂ ਦੀ ਪ੍ਰੇਰਨਾ ਸਦਕਾ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿੱਚ ਕਿਸੇ ਵੀ ਦੁਕਾਨ ਜਾਂ ਰੇਹੜੀ ’ਤੇ ਤੰਬਾਕੂ ਪਦਾਰਥਾਂ ਦੀ ਵਿਕਰੀ ਨਹੀਂ ਹੋਵੇਗੀ ਤੇ ਪਿੰਡ ਵਿੱਚ ਤੰਬਾਕੂ ਦਾ ਪੂਰਨ ਤਿਆਗ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਐੱਸਆਈ ਸਾਦਿਕ ਮੁਹੰਮਦ ਤੇ ਸਿਹਤ ਕਰਮਚਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰੂ ਘਰ ਦੇ ਕੋਲ ਤੰਬਾਕੂ ਮੁਕਤ ਖੇਤਰ ਹੋਣ ਦੀ ਸੂਚਨਾ ਹਿੱਤ ਸੜਕ ’ਤੇ ਪੀਲੀ ਪੱਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿਸੇ ਵੀ ਧਾਰਮਿਕ ਅਤੇ ਸਿੱਖਿਆ ਸੰਸਥਾ ਦੇ ਸੌ ਗਜ ਦੇ ਘੇਰੇ ਵਿੱਚ ਤੰਬਾਕੂ ਪ੍ਰਦਾਰਥ ਸੇਵਨ ਕਰਨ ਤੇ ਵੇਚਣ ਦੀ ਮਨਾਹੀ ਹੁੰਦੀ ਹੈ।

Advertisement
Show comments