ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘਨੌਰ-ਕਲੇਰਾਂ ਅਧੂਰੀ ਸੜਕ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਪੁੱਜਾ

ਬੀਰਬਲ ਰਿਸ਼ੀ ਸ਼ੇਰਪੁਰ, 6 ਜੁਲਾਈ ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਦਾ ਮਾਮਲਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਫ਼ਤਰ ਗੂੰਜਿਆ ਜਿੱਥੇ ਪਿੰਡ ਵਾਸੀਆਂ ਨੇ ਐਕਸੀਅਨ ਪੰਚਾਇਤੀ ਰਾਜ ਦੀ ਸੜਕ ਬਣਾਉਣ ਦੇ ਮਾਮਲੇ ’ਚ ਲਗਾਤਾਰ ਲਾਰੇ ਲੱਪੇ ਲਾਉਣ ਵਾਲੀ ਨੀਤੀ ਵਿਰੁੱਧ...
Advertisement

ਬੀਰਬਲ ਰਿਸ਼ੀ

ਸ਼ੇਰਪੁਰ, 6 ਜੁਲਾਈ

Advertisement

ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਦਾ ਮਾਮਲਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਫ਼ਤਰ ਗੂੰਜਿਆ ਜਿੱਥੇ ਪਿੰਡ ਵਾਸੀਆਂ ਨੇ ਐਕਸੀਅਨ ਪੰਚਾਇਤੀ ਰਾਜ ਦੀ ਸੜਕ ਬਣਾਉਣ ਦੇ ਮਾਮਲੇ ’ਚ ਲਗਾਤਾਰ ਲਾਰੇ ਲੱਪੇ ਲਾਉਣ ਵਾਲੀ ਨੀਤੀ ਵਿਰੁੱਧ ਚੰਗੀ ਭੜਾਸ ਕੱਢੀ। ਵਫ਼ਦ ’ਚ ਸ਼ੁਮਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ, ਕਿਸਾਨ ਆਗੂ ਗੁਰਮੀਤ ਸਿੰਘ, ਗੁਰਜੀਵਨ ਸਿੰਘ, ਹਰਬੰਸ ਸਿੰਘ ਆਦਿ ਨੇ ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਦੇ ਧਿਆਨ ਵਿੱਚ ਲਿਆਂਦਾ ਕਿ ਅੱਠ ਕੁ ਮਹੀਨੇ ਪਹਿਲਾਂ ਘਨੌਰ ਕਲਾਂ-ਕਲੇਰਾਂ ਸੜਕ ਪਿੰਡ ਘਨੌਰ ਕਲਾਂ ਦੀ ਹੱਦ ਤੱਕ ਬਣ ਗਈ ਸੀ ਪਰ ਤਕਰੀਬਨ ਦੋ ਕਿੱਲੋਮੀਟਰ ਸੜਕ ਹਾਲੇ ਵੀ ਲੁੱਕ ਪਾਏ ਜਾਣ ਤੋਂ ਅਧੂਰੀ ਪਈ ਹੈ।

ਉਨ੍ਹਾਂ ਕਿਹਾ ਕਿ ਐਕਸੀਅਨ ਪੰਚਾਇਤੀ ਰਾਜ ਵਾਰ-ਵਾਰ ਲੋਕਾਂ ਨੂੰ ਸੜਕ ’ਤੇ ਪ੍ਰੀਮਿਕਸ ਪਾਏ ਜਾਣ ਸਬੰਧੀ ਲਾਰੇ ਲੱਪੇ ਲਗਾ ਕੇ ਸਮਾਂ ਟਪਾ ਰਹੇ ਹਨ। ਆਗੂਆਂ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਦੀ ਦਖਲਅੰਦਾਜ਼ੀ ਕਾਰਨ ਉਨ੍ਹਾਂ ਵਿਭਾਗ ਨੂੰ ਆਖਰੀ ਵਾਰ ਮਹਿਜ਼ 11 ਜੁਲਾਈ ਤੱਕ ਦਾ ਸਮਾਂ ਦੇ ਕੇ ਨਿਰਧਾਰਤ ਸਮੇਂ ਮਗਰੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਐਕਸ਼ਨ ਲੈਣ ਦਾ ਐਲਾਨ ਕੀਤਾ।

11 ਜੁਲਾਈ ਤੱਕ ਸੜਕ ਦਾ ਕੰਮ ਸ਼ੁਰੂ ਹੋਵੇਗਾ: ਬਰਾੜ

ਮੁੱਖ ਮੰਤਰੀ ਪੰਜਾਬ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਅਨੁਸਾਰ ਸਬੰਧਤ ਸੜਕ ਦੇ ਠੇਕੇਦਾਰ ਵੱਲੋਂ ਜੋ ਠੇਕਾ ਲਿਆ ਗਿਆ ਸੀ ਉਸ ਦੇ ਰੇਟ ਰਿਵਾਈਜ਼ ਕਰਕੇ ਉਸ ਨੂੰ ਰਾਹਤ ਦੇਣ ਮਗਰੋਂ ਗੱਲ ਇੱਕ ਦੋ ਦਿਨਾਂ ’ਚ ਤਣ-ਪੱਤਣ ਲੱਗ ਜਾਵੇਗੀ ਅਤੇ ਇਸ ਮਾਮਲੇ ਵਿੱਚ ਵਿਭਾਗ ਵੱਲੋਂ 9 ਤੋਂ 11 ਜੁਲਾਈ ਦੇ ਦਰਮਿਆਨ ਸੜਕ ’ਤੇ ਪ੍ਰੀਮਿਕਸ ਪਾਏ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Advertisement
Tags :
ਅਧੂਰੀਘਨੌਰ-ਕਲੇਰਾਂਦਫ਼ਤਰਪੁੱਜਾਮੰਤਰੀਮਾਮਲਾਮੁੱਖ