ਮੀਂਹ ਕਾਰਨ ਪਸ਼ੂਆਂ ਦਾ ਵਰਾਂਡਾ ਡਿੱਗਿਆ
ਖੇਤਰ ਵਿੱਚ ਭਾਵੇਂ ਮੀਂਹ ਕੱਲ੍ਹ ਤੋਂ ਰੁਕ ਗਿਆ ਹੈ ਪਰ ਮੀਂਹ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹਨ। ਪਿੰਡ ਅਲੀਸ਼ੇਰ ਵਿੱਚ ਭੱਠੇ ਉੱਪਰ ਮਜ਼ਦੂਰੀ ਦਾ ਕੰਮ ਕਰਦੇ ਹਾਕਮ ਦਾਸ ਪੁੱਤਰ ਵਰਖਾ ਦਾਸ ਦੇ ਘਰ ਦਾ ਫਰਸ਼ ਧਸ ਜਾਣ ਕਾਰਨ ਘਰ...
Advertisement
ਖੇਤਰ ਵਿੱਚ ਭਾਵੇਂ ਮੀਂਹ ਕੱਲ੍ਹ ਤੋਂ ਰੁਕ ਗਿਆ ਹੈ ਪਰ ਮੀਂਹ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹਨ। ਪਿੰਡ ਅਲੀਸ਼ੇਰ ਵਿੱਚ ਭੱਠੇ ਉੱਪਰ ਮਜ਼ਦੂਰੀ ਦਾ ਕੰਮ ਕਰਦੇ ਹਾਕਮ ਦਾਸ ਪੁੱਤਰ ਵਰਖਾ ਦਾਸ ਦੇ ਘਰ ਦਾ ਫਰਸ਼ ਧਸ ਜਾਣ ਕਾਰਨ ਘਰ ਵਿੱਚ ਤਰੇੜਾਂ ਆ ਗਈਆਂ ਹਨ ਤੇ ਲੈਂਟਰ ਕੰਧਾਂ ਨਾਲੋਂ ਅਲੱਗ ਹੋ ਗਿਆ। ਇਸ ਦੌਰਾਨ ਪਸ਼ੂਆਂ ਵਾਲਾ ਵਰਾਂਡਾ ਢਹਿ ਢੇਰੀ ਹੋ ਗਿਆ ਪਰ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਰਿਵਾਰ ਨੇ ਆਪਣੇ ਬਚਾਅ ਲਈ ਹੁਣ ਗੁਆਂਢੀਆਂ ਦੇ ਘਰ ਸ਼ਰਨ ਲਈ ਹੈ। ਪਰਿਵਾਰ ਅਤਿ ਦੀ ਗਰੀਬੀ ਵਿਚ ਹੋਣ ਕਰਕੇ ਆਪਣਾ ਘਰ ਬਣਾਉਣ ਤੋਂ ਅਸੱਮਰਥ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਕਾਰਨ ਪਰਿਵਾਰ ਦੇ ਘਰ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ।
Advertisement
Advertisement