ਇਨਸਾਫ਼ ਸੰਘਰਸ਼ ਕਮੇਟੀ ਵੱਲੋਂ ਝੰਡਾ ਮਾਰਚ 28 ਨੂੰ
ਲਹਿਰਾਗਾਗਾ: ਇੱਥੇ ਨਿਰਭੈ ਸਿੰਘ ਖਾਈ ਇਨਸਾਫ਼ ਸੰਘਰਸ਼ ਕਮੇਟੀ ਦੀ ਮੀਟਿੰਗ ਸ੍ਰੀ ਧੰਨਾ ਭਗਤ ਗੁਰੂ ਘਰ ਵਿੱਚ ਹੋਈ। ਇਸ ਮੌਕੇ ਇਨਸਾਫ਼ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਕਿ 28 ਜੂਨ ਨੂੰ ਲਹਿਰਾਗਾਗਾ ਸ਼ਹਿਰ ਵਿੱਚ ਝੰਡਾ ਮਾਰਚ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਕਮੇਟੀ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਏਕਤਾ-ਉਗਰਾਹਾਂ ਦੇ ਹਰਸੇਵਕ ਸਿੰਘ ਲਹਿਲਾਂ, ਲੋਕ ਚੇਤਨਾ ਮੰਚ ਤੋਂ ਗੁਰਚਰਨ ਸਿੰਘ, ਕਿਸਾਨ ਵਿਕਾਸ ਫਰੰਟ ਤੋਂ ਮਹਿੰਦਰ ਸਿੰਘ ਤੇ ਗੁਰਮੇਲ ਸਿੰਘ ਖਾਈ, ਰਾਜੇਵਾਲ ਤੋਂ ਗੁਰਤੇਜ ਸਿੰਘ ਖੰਡੇਬਾਦ, ਹਰਵਿੰਦਰ ਸਿੰਘ ਮਾਨ, ਬੱਲਾ ਸਿੰਘ, ਕੁੱਲ ਹਿੰਦ ਕਿਸਾਨ ਸਭਾ ਤੋਂ ਬਲਵਿੰਦਰ ਸਿੰਘ ਖੰਡੇਬਾਦ, ਮਜ਼ਦੂਰ ਮੁਕਤੀ ਮੋਰਚਾ ਤੋਂ ਘਮੁੰਡ ਸਿੰਘ ਉਗਰਾਹਾਂ, ਡੀਟੀਐੱਫ਼ ਤੋਂ ਸੁੱਖਵਿੰਦਰ ਗਿਰ, ਕੁਲਦੀਪ ਸਿੰਘ ਚੂਲੜ, ਕਿਰਤੀ ਕਿਸਾਨ ਯੂਨੀਅਨ ਤੋਂ ਪਾਲ ਸਿੰਘ ਖਾਈ ਨੇ ਸੰਬੋਧਨ ਕੀਤਾ।-ਪੱਤਰ ਪ੍ਰੇਰਕ