ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਮਬਾਗ ਦੀ ਜ਼ਮੀਨ ’ਤੇ ਕਮਿਊਨਿਟੀ ਹਾਲ ਬਣਾਉਣ ਦਾ ਮਾਮਲਾ ਭਖਿਆ

ਲੋਕਾਂ ਵੱਲੋਂ ਮੁੱਖ ਸੜਕ ’ਤੇ ਧਰਨਾ; ਹਾਲ ਦਾ ਕੰਮ ਬੰਦ ਕਰਵਾਉਣ ਦੀ ਮੰਗ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਮਬਾਗ ਕਮੇਟੀ ਦੇ ਮੈਂਬਰ ।
Advertisement

ਸ਼ਹਿਰ ਵਿੱਚ ਰਾਮਬਾਗ ਦੀ ਜ਼ਮੀਨ ’ਤੇ ਕਮਿਊਨਿਟੀ ਹਾਲ ਬਣਾਉਣ ਦਾ ਮਾਮਲਾ ਭਖ ਗਿਆ ਹੈ। ਸ਼ਹਿਰ ਦੇ ਵਸਨੀਕ ਸੁਖਵਿੰਦਰ ਸਿੰਘ ਸੋਹੀ ਨੇ ਕਿਹਾ ਕਿ ਜਿਸ ਥਾਂ ’ਤੇ ਇਹ ਕਮਿਊਨਿਟੀ ਹਾਲ ਬਣ ਰਿਹਾ ਉਹ ਜ਼ਮੀਨ ਰਾਮ ਬਾਗ ਦੀ ਨਹੀਂ ਉਨ੍ਹਾਂ ਦੀ ਮਲਕੀਅਤ ਹੈ ਅਤੇ ਇਹ ਥਾਂ ਰਾਮ ਬਾਗ ਕਮੇਟੀ ਨੇ ਧੱਕੇ ਨਾਲ ਦੱਬੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਮੈਂਬਰ ਐਡਵੋਕੇਟ ਰਾਜ ਕੁਮਾਰ ਸਿੰਗਲਾ ਤੇ ਐਡਵੋਕੇਟ ਪਵਨ ਕੁਮਾਰ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਕਮਿਊਨਿਟੀ ਹਾਲ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਰਾਮ ਬਾਗ ਅੱਗੇ ਮੁੱਖ ਸੜਕ ’ਤੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਇਹ ਹਾਲ ਇੱਕ ਸੋਹਣੇ ਪਾਰਕ ਨੂੰ ਉਜਾੜ ਕੇ ਬਣਾਇਆ ਜਾ ਰਿਹਾ। ਇਸ ਨਾਲ ਸੰਗਰੂਰ ਲੁਧਿਆਣਾ ਮਾਰਗ ਜਾਮ ਰਿਹਾ ਕਰੇਗਾ ਕਿਉਂਕਿ ਜਿਸ ਥਾ ’ਤੇ ਇਹ ਹਾਲ ਬਣ ਰਿਹਾ ਉੱਥੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ਤੋਂ ਬਿਨਾਂ ਮਨਜ਼ੂਰੀ ਦਰੱਖਤ ਵੱਢੇ ਤੇ ਬੱਚਿਆਂ ਦੇ ਝੂਲੇ ਵੀ ਹਟਾ ਦਿੱਤੇ ਹਨ।

ਉਨ੍ਹਾਂ ਕਮਿਊਨਿਟੀ ਹਾਲ ਦੇ ਕੰਮ ਨੂੰ ਬੰਦ ਕਰਨ ਦੀ ਮੰਗ ਕੀਤੀ। ਪੁਲੀਸ ਨੇ ਇਸ ਬਣ ਰਹੇ ਹਾਲ ਦੇ ਕੰਮ ਨੂੰ ਬੰਦ ਕਰਵਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕਵਾ ਦਿੱਤਾ। ਰਾਮ ਬਾਗ ਕਮੇਟੀ ਦੇ ਮੈਂਬਰ ਐਡਵੋਕੇਟ ਰਾਜ ਕੁਮਾਰ ਸਿੰਗਲਾ ਨੇ ਧਰਨਾਕਾਰੀਆਂ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਮੇਟੀ ਕੋਲ ਪਾਰਕਿੰਗ ਲਈ ਪੁਖਤਾ ਪ੍ਰਬੰਧ ਹਨ ਤੇ ਜੋ ਦਰੱਖਤ ਵੱਢੇ ਗਏ ਹਨ ਉਹ ਉਨ੍ਹਾਂ ਦੇ ਨਿੱਜੀ ਸਨ ਪਰ ਫਿਰ ਵੀ ਉਨ੍ਹਾਂ ਦੀ ਥਾਂ ਸੈਂਕੜੇ ਨਵੇਂ ਦਰੱਖਤ ਲਾਏ ਜਾ ਰਹੇ ਹਨ ਬੱਚਿਆਂ ਦੇ ਝੂਲਿਆਂ ਦੀ ਮੁਰੰਮਤ ਤੇ ਨਵੇਂ ਝੂਲੇ ਲਾਏ ਜਾ ਰਹੇ ਹਨ।

Advertisement

ਰਾਮਬਾਗ ਕਮੇਟੀ ਦੇ ਮੈਂਬਰਾਂ ਨੇ ਦੋਸ਼ ਨਕਾਰੇ

ਰਾਮਬਾਗ ਧੂਰੀ ਵਿੱਚ ਸਮੂਹ ਕਮੇਟੀ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਕਮੇਟੀ ਮੈਂਬਰ ਐਡਵੋਕੇਟ ਰਾਜ ਕੁਮਾਰ ਸਿੰਗਲਾ ਤੇ ਪਵਨ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸੋਹੀ ਜਿਸ ਥਾਂ ’ਤੇ ਆਪਣਾ ਹੱਕ ਜਤਾ ਰਹੇ ਹਨ ਇਸ ਬਾਰੇ ਕਾਨੂੰਨ ਲੜਾਈ ਅਦਾਲਤ ਵਿੱਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੋਹੀ ਕੇਸ ਹਾਰ ਚੁੱਕੇ ਹਨ ਤੇ ਉਨ੍ਹਾਂ ਕੋਲ ਹਾਈ ਕੋਰਟ ਦੀ ਕੋਈ ਸਟੇਅ ਨਹੀਂ ਹੈ ਹੁਣ ਆਪਣੀ ਜਾਨ ਨੂੰ ਖਤਰਾ ਦੱਸ ਕੇ ਮਾਮਲੇ ਨੂੰ ਨਵਾਂ ਮੋੜ ਦੇ ਰਹੇ ਹਨ। ਉਨ੍ਹਾਂ ਇਸ ਥਾਂ ਉੱਪਰ ਰਾਮ ਬਾਗ ਕਮੇਟੀ ਦਾ ਹੱਕ ਹੋਣ ਦਾ ਦਾਅਵਾ ਕੀਤਾ । ਉਨ੍ਹਾਂ ਕਿਹਾ ਕਿ ਦੋਸ਼ਾਂ ਸਬੰਧੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹਾਲ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਦੀ ਗਰਾਂਟ ਵੀ ਦਿੱਤੀ ਗਈ।

Advertisement
Show comments