ਮੀਹਾਂ ਕਾਰਨ ਮਕਾਨ ਡਿੱਗਿਆ
ਜਾਨੀ ਨੁਕਸਾਨ ਤੋਂ ਬਚਾਅ
Advertisement
ਪਿਛਲੇ ਦਿਨੀਂ ਲਗਾਤਾਰ ਪਏ ਭਾਰੀ ਮੀਂਹ ਕਾਰਨ ਪਿੰਡ ਬਾਠਾਂ ਦੇ ਗਰੀਬ ਪਰਿਵਾਰ ਦੀ ਬਾਲਿਆਂ ਵਾਲੇ ਮਕਾਨ ਦੀ ਛੱਤ ਡਿੱਗ ਗਈ। ਪਰਿਵਾਰ ਦੇ ਮੁਖੀ ਸੁਰਿੰਦਰ ਸਿੰਘ (38) ਨੇ ਦੱਸਿਆ ਕਿ ਉਹ ਆਪਣੀ ਪਤਨੀ ਸੰਦੀਪ ਕੌਰ ਤੇ ਦੋਵੇਂ ਬੱਚਿਆਂ ਨਾਲ ਆਪਣੇ ਸੱਤ ਖਣਾਂ ਦੇ ਬੇਹੱਦ ਪੁਰਾਣੇ ਤੇ ਖਸਤਾ ਹਾਲਤ ਮਕਾਨ ਵਿੱਚ ਰਹਿੰਦਾ ਸੀ। ਉਸ ਨੇ ਦੱਸਿਆ ਕਿ ਭਾਰੀ ਮੀਂਹ ਵਿੱਚ ਜਦੋਂ ਪੂਰੀ ਛੱਤ ਚੋਅ ਰਹੀ ਸੀ ਤਾਂ ਉਹ ਆਪਣੇ ਭਰਾ ਦੇ ਮਕਾਨ ਵਿੱਚ ਰਾਤਾਂ ਗੁਜ਼ਾਰਦੇ ਰਹੇ। ਮੀਂਹ ਹਟਣ ਤੋਂ ਬਾਅਦ ਉਹ ਆਪਣੇ ਇਸ ਮਕਾਨ ਵਿੱਚ ਆ ਗਏ। ਉਸ ਰਾਤ ਉਹ ਕੋਠੇ ਦੇ ਇੱਕ ਪਾਸੇ ਪਏ ਸੀ ਤਾਂ ਅਚਾਨਕ ਦੋ ਖਣਾਂ ਦੀ ਛੱਤ ਡਿੱਗ ਗਈ, ਜਿਸ ਕਾਰਨ ਉਹ ਬੜੀ ਮੁਸ਼ਕਿਲ ਨਾਲ ਬਚ ਕੇ ਬਾਹਰ ਨਿਕਲੇ। ਪਰਿਵਾਰ ਦੇ ਮੁਖੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਨਵਾਂ ਮਕਾਨ ਬਣਾਉਣ ਲਈ ਮਦਦ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਸਿਰ ਢੱਕਣ ਲਈ ਪੱਕੀ ਛੱਤ ਨਸੀਬ ਹੋ ਸਕੇ।
Advertisement
Advertisement