ਬਲਾਕ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਰਜਵਾਹੇ ਦਾ ਪਾੜ ਪੂਰਿਆ
ਡੇਰਾ ਸੱਚਾ ਸੌਦਾ ਸਿਰਸਾ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
Advertisement
ਸਬ ਡਵੀਜ਼ਨ ਲਹਿਰਾਗਾਗਾ ਦੇ ਪਿੰਡ ਲਦਾਲ ਦੇ ਰਜਵਾਹੇ ਵਿੱਚ 40 ਫੁੱਟ ਪਾੜ ਪਤਾ ਲੱਗਣ ਤੇ ਸਿਰਸਾ ਦੇ ਪ੍ਰੇਮੀਆਂ ਨੇ ਸੰਭਾਲਿਆ ਮੋਰਚਾ ਸੰਭਾਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਦਾਲ ’ਚੋਂ ਗੁਜ਼ਰਦਾ ਸੁਨਾਮ ਰਜਵਾਹਾ ਸਬ ਡਿਵੀਜ਼ਨ ਦਿਆਲਪੁਰਾ ਸੁਨਾਮ
ਬ੍ਰਾਂਚ ਦੇ ਵਿੱਚੋਂ ਨਿਕਲ ਕੇ ਬਰੇਟਾ ਵੱਲ ਜਾਂਦਾ ਹੈ। ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲਗਪਗ 40 ਫੁੱਟ ਪਾੜ ਪੈ ਗਿਆ ਅਤੇ ਪਿੰਡ ਵਾਲੇ ਪਾਸੇ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ।
ਇਸ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਾੜ ਨੂੰ ਪੂਰਨ ਵਿੱਚ ਪਿੰਡ ਵਾਸੀਆਂ ਦਾ ਸਹਿਯੋਗ ਦਿੱਤਾ। ਇਸ ਪਾੜ ਦੇ ਨਾਲ ਲਦਾਲ ਤੋਂ ਸੰਗਤਪੁਰਾ ਰੋਡ ਉੱਤੇ ਕਾਫੀ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਕਿਸਾਨ ਆਗੂਆਂ ਵੱਲੋਂ ਮੁਆਵਜ਼ੇ ਦੀ ਮੰਗ
ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੰਗਤਪੁਰਾ, ਹਰਿਆਊ, ਲਦਾਲ, ਗਿਦੜਿਆਣੀ, ਚੋਟੀਆਂ, ਫਤਹਿਗੜ੍ਹ ਸਮੇਤ ਹੋਰ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨੀਵੇਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਡਰੇਨ ਨਾਲ਼ੇ ਓਵਰ-ਫਲੋਅ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਲਦਾਲ ਵਿੱਚ ਰਜਬਾਹਾ ਟੁੱਟਣ ਕਾਰਨ ਫਸਲ ਅਤੇ ਨੇੜਲੇ ਘਰ ਨੁਕਸਾਨੇ ਗਏ ਹਨ। ਹਰਿਆਊ ਅਤੇ ਹੋਰਨਾਂ ਪਿੰਡਾਂ 'ਚ ਗ਼ਰੀਬ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਫਸਲਾਂ ਅਤੇ ਘਰਾਂ ਦੇ ਨੁਕਸਾਨ ਦੀ ਤੁਰੰਤ ਰਿਪੋਰਟ ਕਰਵਾਕੇ ਪੀੜਿਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
Advertisement
Advertisement