ਠੰਢ ਵਧੀ, ਪਾਰਾ ਡਿੱਗਿਆ
ਇਸ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਠੰਢ ਪੈ ਰਹੀ ਹੈ ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਵੇਰ ਵੇਲੇ ਧੁੰਦ ਅਤੇ ਹਵਾ ਚੱਲਣ ਕਾਰਨ ਠੰਢ ਦੀ ਲਹਿਰ ਦਾ ਅਸਰ ਹੋਰ ਤੇਜ਼ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦਿਨ...
Advertisement
ਇਸ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਠੰਢ ਪੈ ਰਹੀ ਹੈ ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਵੇਰ ਵੇਲੇ ਧੁੰਦ ਅਤੇ ਹਵਾ ਚੱਲਣ ਕਾਰਨ ਠੰਢ ਦੀ ਲਹਿਰ ਦਾ ਅਸਰ ਹੋਰ ਤੇਜ਼ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰਾਤ ਦਾ ਤਾਪਮਾਨ 8 ਡਿਗਰੀ ਸੈਲਸੀਅਸ ਹੋ ਗਿਆ ਹੈ, ਜਿਸ ਨਾਲ ਠੰਢ ਹੋਰ ਵੀ ਵਧ ਗਈ ਹੈ। ਦੁਕਾਨਦਾਰ ਰਮਨ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਠੰਢ ਵਧਣ ਤੋਂ ਬਾਅਦ ਸਵੈਟਰ, ਜੈਕਟ, ਮਫਲਰ, ਦਸਤਾਨੇ ਅਤੇ ਉੱਨੀ ਟੋਪੀਆਂ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦਿਨ ਭਰ ਔਰਤਾਂ ਅਤੇ ਨੌਜਵਾਨ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਹਨ। ਉਸ ਅਨੁਸਾਰ ਆਥਣ ਹੁੰਦੇ ਹੀ ਬਾਜ਼ਾਰ 'ਚ ਰੌਣਕ ਘਟ ਜਾਂਦੀ ਹੈ। ਮੌਸਮ ਵਿਭਾਗ ਅਨੁਸਾਰ ਇਹ ਸਥਿਤੀ ਅਗਲੇ ਇੱਕ ਜਾਂ ਦੋ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ ਅਤੇ ਤਾਪਮਾਨ ਵਿੱਚ ਹੋਰ ਗਿਰਾਵਟ ਵੀ ਸੰਭਵ ਹੈ।
Advertisement
Advertisement
