ਆੜ੍ਹਤੀਆਂ ਦੇ ਕੰਡੇ ਤੇ ਵੱਟੇ ਚੈੱਕ ਕੀਤੇ
ਸਥਾਨਕ ਅਨਾਜ ਮੰਡੀ ਵਿੱਚ ਅੱਜ ਨਾਪਤੋਲ ਵਿਭਾਗ ਵੱਲੋਂ ਆੜ੍ਹਤੀਆਂ ਦੇ ਫਰਸ਼ੀ ਕੰਡੇ ਵੱਟੇ ਚੈੱਕ ਕਰਨ ਉਪਰੰਤ ਪਾਸ ਕੀਤੇ ਗਏ। ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਝੋਨੇ ਦੇ ਆਗਾਮੀ ਸੀਜ਼ਨ ਨੂੰ ਦੇਖਦਿਆਂ ਫਰਸ਼ੀ ਕੰਡਿਆਂ ਅਤੇ...
Advertisement
ਸਥਾਨਕ ਅਨਾਜ ਮੰਡੀ ਵਿੱਚ ਅੱਜ ਨਾਪਤੋਲ ਵਿਭਾਗ ਵੱਲੋਂ ਆੜ੍ਹਤੀਆਂ ਦੇ ਫਰਸ਼ੀ ਕੰਡੇ ਵੱਟੇ ਚੈੱਕ ਕਰਨ ਉਪਰੰਤ ਪਾਸ ਕੀਤੇ ਗਏ। ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਝੋਨੇ ਦੇ ਆਗਾਮੀ ਸੀਜ਼ਨ ਨੂੰ ਦੇਖਦਿਆਂ ਫਰਸ਼ੀ ਕੰਡਿਆਂ ਅਤੇ ਵੱਟਿਆਂ ਨੂੰ ਸਹੀ ਕਰਵਾ ਕੇ ਪਾਸ ਕਰਵਾਉਣਾ ਹੁੰਦਾ ਹੈ, ਜਿਸ ਤਹਿਤ ਅੱਜ ਇੰਸਪੈਕਟਰ ਕਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਦੇ ਕੰਡੇ ਵੱਟੇ ਚੈੱਕ ਕਰਨ ਉਪਰੰਤ ਪਾਸ ਕਰਕੇ ਰਸੀਦ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਕਸਰ ਕਈ ਵਾਰੀ ਕੰਡਿਆਂ ਵਿੱਚ ਹਿੱਲ ਜੁਲ ਹੋ ਜਾਣ ਕਾਰਨ ਕੁਝ ਕੰਡੇ ਵਜਨ ਘੱਟ ਜਾਂ ਵੱਧ ਦੱਸਣ ਲੱਗ ਜਾਂਦੇ ਹਨ। ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ।
Advertisement
Advertisement