ਬਡਰੁੱਖਾਂ ਵਿੱਚ ਤੀਆਂ ਦਾ ਮੇਲਾ
ਅਮਨ ਅਰੋੜਾ ਦੀ ਪਤਨੀ ਸ਼ਬੀਨਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
Advertisement
ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਗਰਾਮ ਪੰਚਾਇਤ ਵਲੋਂ ਦੋ ਰੋਜ਼ਾ ਤੀਆਂ ਦਾ ਮੇਲਾ ਕਰਵਾਇਆ ਗਿਆ। ਦੋ ਦਿਨਾਂ ਮੇਲੇ ’ਚ ਹਜ਼ਾਰਾਂ ਧੀਆਂ ਅਤੇ ਨੂੰਹਾਂ ਦਾ ਹੜ੍ਹ ਆਇਆ ਹੋਇਆ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿਚ ਦੋ ਦਿਨ ਤੀਆਂ ਦੇ ਮੇਲੇ ਦੀਆਂ ਖੂਬ ਰੌਣਕਾਂ ਲੱਗੀਆਂ। ਤੀਆਂ ਦੇ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਸ਼ਬੀਨਾ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਿੰਡ ਦੀਆਂ ਮੁਟਿਆਰਾਂ ਨਾਲ ਗਿੱਧਾ ਪਾਉਂਦਿਆਂ ਤੀਆਂ ਦੀਆਂ ਖੁਸ਼ੀਆਂ ਮਨਾਈਆਂ। ਸਰਪੰਚ ਰਣਦੀਪ ਸਿੰਘ ਮਿੰਟੂ ਦੀ ਅਗਵਾਈ ਹੇਠ ਗਰਾਮ ਪੰਚਾਇਤ ਵਲੋਂ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ। ਤੀਆਂ ਦੇ ਮੇਲੇ ’ਚ ਪੰਚਾਇਤ ਵਲੋਂ ਵੱਖ-ਵੱਖ ਤਰਾਂ ਦੇ ਬੱਚਿਆਂ ਲਈ ਝੂਲੇ, ਖਿਡੌਣੇ ਅਤੇ ਚੂੜੀਆਂ ਆਦਿ ਦੀਆਂ ਸਟਾਲਾਂ ਵੀ ਲਗਵਾਈਆਂ ਗਈਆਂ। ਦੋ ਦਿਨ ਮੇਲੇ ’ਚ ਪਿੰਡ ਦੀਆਂ ਧੀਆਂ ਤੇ ਨੂੰਹਾਂ ਨੇ ਰਲ ਮਿਲ ਖੁਸ਼ੀਆਂ ਮਨਾਈਆਂ। ਪ੍ਰਬੰਧਕਾਂ ’ਚ ਰਣਦੀਪ ਸਿੰਘ ਮਿੰਟੂ ਅਤੇ ਮਹਿਲਾ ਪ੍ਰਬੰਧਕ ਡਾ. ਹਰਮਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਕੁੜੀਆਂ ਦੀ ਮੰਗ ’ਤੇ ਪਿਛਲੇ ਕਈ ਸਾਲਾਂ ਤੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਜੋ ਪੁਰਾਣੀਆਂ ਸਹੇਲੀਆਂ ਆਪਸ ਵਿਚ ਮਿਲ ਸਕਣ।
ਮੁੱਖ ਮਹਿਮਾਨ ਸ਼ਬੀਨਾ ਅਰੋੜਾ ਨੇ ਕਿਹਾ ਕਿ ਅਜਿਹੇ ਮੇਲੇ ਆਪਸੀ ਪਿਆਰ, ਮਿਲਵਰਤਨ ਅਤੇ ਸਾਂਝ ਦਾ ਪ੍ਰਤੀਕ ਹਨ ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਜੱਦੀ ਪਿੰਡ ਦੇ ਮੇਲੇ ’ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ। ਇਸ ਮੌਕੇ ਮੁੱਖ ਮਹਿਮਾਨ ਸ਼ਬੀਨਾ ਅਰੋੜਾ ਨੂੰ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ’ਚ ਰਣਜੀਤ ਕੌਰ, ਨਰੇਸ਼ ਕਿਰਨ ਪੰਚ, ਤਰਨਦੀਪ ਕੌਰ ਪੰਚ, ਬਲਜੀਤ ਕੌਰ ਪੰਚ, ਪ੍ਰਦੀਪ ਕੌਰ ਪੰਚ ਅਤੇ ਕਰਨੈਲ ਕੌਰ ਪੰਚ ਆਦਿ ਸ਼ਾਮਲ ਸਨ।
Advertisement
Advertisement